ਵੈਸੇ ਤਾਂ ਧਰਤੀ ਉੱਪਰ ਹਜ਼ਾਰਾਂ ਕਿਸਮ ਦੇ ਪੰਛੀ ਮੌਜੂਦ ਹਨ ਅਤੇ ਸਭ ਆਪਣੀ-ਆਪਣੀ ਥਾਂ ਸੁੰਦਰ ਵੀ ਹਨ ਪਰ ਸਭ ਪੰਛੀਆਂ ਤੋਂ ਵੱਧ ਸੁੰਦਰਤਾ ਕੁਦਰਤ ਨੇ ਮੋਰ ਨੂੰ ਬਖ਼ਸ਼ੀ ਹੈ। ਇਸੇ ਲਈ ਇਸ ਨੂੰ ਪੰਛੀਆਂ ਦਾ ਰਾਜਾ ਵੀ ਕਿਹਾ ਗਿਆ ਹੈ। ਕੁਦਰਤ ਨੇ ਇਸ ਦੇ ਸਿਰ ਉੱਪਰ ਸੁੰਦਰ ਕਲਗੀ ਸਜਾਈ ਹੈ ਅਤੇ ਇਸ ਨੂੰ ਚਮਕਦਾਰ ਰੰਗਾਂ ਵਾਲੇ ਖੰਭਾਂ ਨਾਲ ਸ਼ਿੰਗਾਰਿਆ ਹੈ। ਇਸ ਦੀ ਸੁੰਦਰ ਲੰਮੀ ਗਰਦਨ ਅਤੇ ਸਿਰ ਦਾ ਗਹਿਰਾ ਨੀਲਾ ਰੰਗ ਇਸ ਦੀ ਸੁੰਦਰਤਾ ਵਿੱਚ ਹੋਰ ਵਾਧਾ ਕਰਦਾ ਹੈ। ਇਸ ਦੀ ਪੂਛ ਦੇ ਲੰਮੇ ਖੰਭ ਵੀ ਕੁਦਰਤ ਨੇ ਕਈ ਰੰਗਾਂ ਨਾਲ ਸ਼ਿੰਗਾਰੇ ਹਨ। ਇਨ੍ਹਾਂ ਦੀ ਗਿਣਤੀ 120 ਤੋਂ 150 ਦੇ ਵਿਚਕਾਰ ਹੁੰਦੀ ਹੈ। ਇਸ ਦੇ ਪੇਟ ਵਾਲੇ ਭਾਗ ਦਾ ਰੰਗ ਬਦਾਮੀ ਹੁੰਦਾ ਹੈ।
ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਆਦਿ ਰਾਜਾਂ ਵਿੱਚ ਮੋਰਾਂ ਦੀ ਗਿਣਤੀ ਕਾਫ਼ੀ ਹੈ। ਇੱਥੇ ਇਹ ਝੁੰਡਾਂ ਦੇ ਰੂਪ ਵਿੱਚ ਦੇਖੇ ਜਾਂਦੇ ਹਨ। ਭਾਰਤ ਦੇ ਉੱਤਰੀ ਰਾਜਾਂ ਵਿੱਚ ਵੀ ਮੋਰ ਕਾਫ਼ੀ ਗਿਣਤੀ ’ਚ ਹੁੰਦੇ ਸਨ ਪਰ ਹੁਣ ਇੱਥੇ ਵੀ ਇਨ੍ਹਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਪਿੰਡਾਂ ’ਚ ਤਾਂ ਮੋਰ ਆਮ ਹੀ ਲੋਕਾਂ ਦੇ ਕੋਠਿਆਂ ਉੱਪਰ, ਖੁੱਲ੍ਹੇ ਵਿਹੜਿਆਂ ’ਚ ਪੈਲਾਂ ਪਾਉਂਦੇ, ਦਾਣੇ ਚੁਗਦੇ ਦਿਖਾਈ ਦਿੰਦੇ ਸਨ। ਅਫ਼ਸੋਸ ਹੁਣ ਪੰਜਾਬ ਦੇ ਬਹੁਤੇ ਪਿੰਡਾਂ ’ਚੋਂ ਮੋਰ ਲੋਪ ਹੋ ਚੁੱਕੇ ਹਨ। ਕਿਤੇ-ਕਿਤੇ ਕਿਸੇ ਪਿੰਡ ’ਚ ਜਾਂ ਆਲੇ-ਦੁਆਲੇ ਵੱਡੇ-ਵੱਡੇ ਦਰੱਖਤਾਂ ਦੇ ਝੁੰਡ ਹਨ, ਜਿੱਥੇ ਇਹ ਪੰਛੀ ਰਹਿਣਾ ਪਸੰਦ ਕਰਦਾ ਹੈ, ਤਾਂ ਜ਼ਰੂਰ ਨਜ਼ਰੀ ਪੈਂਦੇ ਹਨ ਜਾਂ ਸਵੇਰੇ-ਸ਼ਾਮ ਬੋਲਦੇ ਸੁਣਦੇ ਹਨ।
ਮੋਰ ਦੀ ਨਜ਼ਰ ਅਤੇ ਸੁਣਨ ਸ਼ਕਤੀ ਬੜੀ ਤੇਜ਼ ਹੁੰਦੀ ਹੈ ਪਰ ਇਹ ਦੂਜੇ ਪੰਛੀਆਂ ਵਾਂਗ ਬਹੁਤੀ ਉੱਚੀ ਅਤੇ ਲੰਮੀ ਉਡਾਰੀ ਨਹੀਂ ਭਰ ਸਕਦਾ। ਸਿਰਫ਼ ਧਰਤੀ ਤੋਂ ਕੋਠੇ ਦੇ ਬਨੇਰੇ ਤਕ ਜਾਂ ਫਿਰ ਦਰੱਖ਼ਤ ਉੱਪਰ ਬੈਠਣ ਲਈ ਉਡਾਰੀ ਭਰਦਾ ਹੈ। ਇਸ ਨੂੰ ਆਪਣੀ ਜਾਨ ਦਾ ਖ਼ਤਰਾ ਜਾਪੇ ਤਾਂ ਫਿਰ ਇਹ ਸ਼ਿਕਾਰੀ ਤੋਂ ਬਚਣ ਲਈ 4-5 ਮੀਟਰ ਉੱਚੀ ਅਤੇ 20-25 ਮੀਟਰ ਲੰਮੀ ਉਡਾਰੀ ਭਰ ਲੈਂਦਾ ਹੈ। ਵੈਸੇ ਇਹ ਆਪਣੀ ਮੜਕ ਨਾਲ ਹੌਲੀ-ਹੌਲੀ ਧਰਤੀ ਉੱਪਰ ਤੁਰਨਾ ਹੀ ਪਸੰਦ ਕਰਦਾ ਹੈ ਪਰ ਰਾਤ ਸਮੇਂ ਇਹ ਉੱਚੇ ਦਰੱਖਤਾਂ ਉੱਪਰ ਹੀ ਸੁਰੱਖਿਅਤ ਰੈਣ-ਬਸੇਰਾ ਕਰਨਾ ਪਸੰਦ ਕਰਦਾ ਹੈ।
ਮੋਰ ਮਾਸਾਹਾਰੀ ਵੀ ਹੈ ਅਤੇ ਸ਼ਾਕਾਹਾਰੀ ਵੀ। ਇਹ ਖੇਤਾਂ ਵਿੱਚੋਂ ਕੀੜੇ-ਮਕੌੜੇ, ਜੰਗਲੀ ਫ਼ਲ, ਫ਼ਸਲਾਂ ਦੀਆਂ ਕਰੂੰਬਲਾਂ ਅਤੇ ਘਰਾਂ ਦੀਆਂ ਛੱਤਾਂ ਜਾਂ ਵਿਹੜਿਆਂ ਵਿੱਚ ਆ ਕੇ ਮੱਕੀ ਦੇ ਦਾਣੇ ਖਾਣਾ ਬਹੁਤ ਪਸੰਦ ਕਰਦਾ ਹੈ। ਇਹ ਸੱਪ ਨੂੰ ਦੇਖ ਲਵੇ ਤਾਂ ਉਸ ਨੂੰ ਮਾਰ ਕੇ ਹੀ ਹਟਦਾ ਹੈ।
ਸਾਉਣ ਮਹੀਨੇ ’ਚ ਇਹ ਬਹੁਤ ਖ਼ੁਸ਼ ਹੁੰਦਾ ਹੈ। ਜਦੋਂ ਕਾਲੀਆਂ ਘਟਾਵਾਂ ਚੜ੍ਹ ਕੇ ਆਉਂਦੀਆਂ ਹਨ, ਬੱਦਲ ਗੱਜਦੇ ਹਨ ਤਾਂ ਇਹ ਉੱਚੀ-ਉੱਚੀ ਬੋਲਦਾ, ਪੈਲਾਂ ਪਾਉਂਦਾ ਤੇ ਨੱਚਦਾ ਹੈ। ਇਸ ਰੁੱਤ ਤੋਂ ਬਾਅਦ ਇਸ ਦੇ ਖੰਭ ਝੜਨੇ ਸ਼ੁਰੂ ਹੋ ਜਾਂਦੇ ਹਨ। ਅਗਲੀ ਗਰਮੀ ਦੀ ਰੁੱਤ ਆਉਣ ’ਤੇ ਨਵੇਂ ਖੰਭ ਆ ਜਾਂਦੇ ਹਨ। ਮੋਰ ਜਿੱਥੇ ਹਰ ਪੱਖ ਤੋਂ ਸੁੰਦਰਤਾ ਭਰਪੂਰ ਹੈ ਉੱਥੇ ਉਸ ਦੇ ਪੈਰ ਸੁੰਦਰ ਨਹੀਂ ਹਨ।
ਮੋਰੀਆ ਵੰਸ਼ ਦਾ ਰਾਸ਼ਟਰੀ ਪ੍ਰਤੀਕ ਮੋਰ ਹੀ ਸੀ। ਬਾਬਰ ਨੇ ਆਪਣੀ ਆਤਮਕਥਾ ਦੀ ਸ਼ੁਰੂਆਤ ਮੋਰ ਦੇ ਵਰਣਨ ਤੋਂ ਹੀ ਕੀਤੀ ਸੀ। ਸ਼ਾਹਜਹਾਂ ਨੇ ਤਾਂ ਆਪਣੇ ਸਿੰਘਾਸਨ ਨੂੰ ‘ਤਖ਼ਤ-ਏ-ਤਾਜ’ (ਮੋਰ ਸਿੰਘਾਸਨ) ਦਾ ਨਾਂ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਸਿਕੰਦਰ ਈਸਾ ਪੂਰਵ 326 ਵਿੱਚ ਭਾਰਤ ’ਚੋਂ ਜਾਣ ਸਮੇਂ ਆਪਣੇ ਨਾਲ ਮੋਰਾਂ ਦਾ ਇੱਕ ਜੋੜਾ ਲੈ ਕੇ ਗਿਆ ਸੀ ਜਿਸ ਸਦਕਾ ਮੋਰ ਰੋਮ ਅਤੇ ਇੰਗਲੈਂਡ ਤਕ ਪਹੁੰਚ ਗਿਆ ਸੀ। ਰਾਜਾ ਸੋਲੋਮਨ ਨੂੰ ਮੋਰ ਇੰਨਾ ਪਿਆਰਾ ਲੱਗਦਾ ਸੀ ਕਿ ਉਸ ਨੇ ਭਾਰਤ ਦੇ ਇੱਕ ਨਰੇਸ਼ ਨਾਮੀ ਤੋਂ ਇਹ ਤੋਹਫ਼ੇ ਵਜੋਂ ਲਿਆ ਸੀ। ਸਮਰਾਟ ਅਸ਼ੋਕ ਨੇ ਮੋਰ ਦੀ ਸੁੰਦਰਤਾ ’ਤੇ ਮੁਗਧ ਹੁੰਦਿਆਂ ਇਸ ਦੇ ਸ਼ਿਕਾਰ ’ਤੇ ਪੂਰਨ ਪਾਬੰਦੀ ਲਾ ਦਿੱਤੀ ਸੀ।
ਮੋਰਨੀ ਸੰਘਣੇ ਦਰੱਖ਼ਤਾਂ ਦੀਆਂ ਜੜ੍ਹਾਂ ਜਾਂ ਝਾੜੀਆਂ ਵਿਚਕਾਰ ਘਾਹ-ਫੂਸ, ਤੀਲੇ ਅਤੇ ਪੱਤੇ ਵਿਛਾ ਕੇ ਆਲ੍ਹਣਾ ਤਿਆਰ ਕਰਦੀ ਹੈ। ਉਹ 4 ਤੋਂ 6 ਅੰਡੇ ਦਿੰਦੀ ਹੈ। ਫਿਰ ਇੱਕ ਮਹੀਨਾ ਆਪਣੇ ਆਂਡਿਆਂ ਉੱਪਰ ਬੈਠਦੀ ਅਤੇ ਬੱਚੇ ਕੱਢਦੀ ਹੈ। ਬੱਚੇ ਕੱਢਣ ਤੋਂ ਲੈ ਕੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮੋਰਨੀ ਨਿਭਾਉਂਦੀ ਹੈ ਪਰ ਮੋਰ ਨੂੰ ਆਪਣੇ ਬੱਚਿਆਂ ਨਾਲ ਕੋਈ ਲਗਾਓ ਨਹੀਂ ਹੁੰਦਾ। ਮੋਰ ਦੀ ਉਮਰ 30-35 ਸਾਲ ਮੰਨੀ ਗਈ ਹੈ।
ਅੱਜ ਮੋਰਾਂ ਦੀ ਘਟ ਰਹੀ ਗਿਣਤੀ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਅਨੇਕਾਂ ਥਾਵਾਂ ’ਤੇ ਇਹ ਪੰਛੀ ਬਿਲਕੁਲ ਲੋਪ ਹੋ ਚੁੱਕਾ ਹੈ। ਇਸ ਦੀ ‘ਕਿਆਂ-ਕਿਆਂ, ਕਿਆਕੋਂ’ ਦੀ ਆਵਾਜ਼ ਹੁਣ ਕਿਸੇ ਹੀ ਪਿੰਡ ’ਚੋਂ ਸੁਣਨ ਨੂੰ ਮਿਲਦੀ ਹੈ। ਕਿਤੇ ਇਹ ਪੰਛੀ ਚਿੜੀਆਘਰਾਂ ਤਕ ਹੀ ਸੀਮਤ ਹੋ ਕੇ ਨਾ ਰਹਿ ਜਾਵੇ।

No comments:
Post a Comment