ਸਿੱਠਣੀ ਪੰਜਾਬੀ ਸੱਭਿਆਚਾਰ ਵਿੱਚ ਲੋਕ ਸਾਹਿਤ ਤਹਿਤ ਇੱਕ ਲੋਕ ਕਾਵਿਕ ਰੂਪ ਹੈ ਜੋ ਪ੍ਰਾਚੀਨ ਸਮੇਂ ਤੋਂ ਲੈ ਕੇ ਅਜੋਕੇ ਸਮੇਂ ਵਿੱਚ ਵੀ ਵਿਆਹ ਸਮਾਗਮਾਂ ਦੀਆਂ ਰਸਮਾਂ ਨਾਲ ਜੁੜਿਆ ਹੋਇਆ ਹੈ। ਇਹ ਛੋਟੇ-ਛੋਟੇ ਟੱਪਿਆਂ ਵਿੱਚ ਗਾਇਆ ਜਾਂਦਾ ਹੈ। ਕੁੜੀ ਦੇ ਵਿਆਹ ਮੌਕੇ ਇਕੱਤਰ ਹੋਈਆਂ ਮੇਲਣਾਂ ਜੰਞ ਦੀ ਆਮਦ ’ਤੇ ਸਿੱਠਣੀਆਂ ਰਾਹੀਂ ਲਾੜੇ ਅਤੇ ਉਸ ਦੇ ਮਾਂ-ਪਿਉ, ਰਿਸ਼ਤੇਦਾਰਾਂ ਤੇ ਸਕੇ-ਸਬੰਧੀਆਂ ਨੂੰ ਮਿੱਠੀਆਂ ਨੋਕਾਂ-ਝੋਕਾਂ, ਮਖੌਲ ਅਤੇ ਟਿੱਚਰਾਂ ਕਰਦੀਆਂ ਹਨ। ਇਸ ਵਿੱਚ ਕੁੜੀ ਵਾਲੀਆਂ ਮੇਲਣਾਂ ਦੁਆਰਾ ਕੱਚੀਆਂ ਮਿੱਠੀਆਂ ਗਾਲ੍ਹਾਂ ਅਤੇ ਲਾਈਆਂ ਗਈਆਂ ਮਿੱਠੀਆਂ ਚੋਭਾਂ ਹੁੰਦੀਆਂ ਹਨ ਜਿਨ੍ਹਾਂ ਦਾ ਕੋਈ ਜਾਂਞੀ ਧਿਰ ਵੱਲੋਂ ਬੁਰਾ ਨਹੀਂ ਮਨਾਉਂਦਾ ਸਗੋਂ ਹਾਸਰਸ ਅਤੇ ਅਨੰਦ ਭਰਪੂਰ ਮਾਹੌਲ ਸਿਰਜਿਆ ਜਾਂਦਾ ਹੈ। ਉਹ ਲਾੜੇ ਨੂੰ ਵਿਅੰਗ ਕਸਦੀਆਂ ਹਨ:-
ਲਾੜਾ ਓਸ ਦੇਸੋਂ ਆਇਆ, ਜਿੱਥੇ ਅੱਕ ਵੀ ਨਹੀਂ
ਲਾੜੇ ਦਾ ਅਰਕ ਜਿੱਡਾ ਮੂੰਹ, ਮੂੰਹ ’ਤੇ ਨੱਕ ਵੀ ਨਹੀਂ
ਲਾੜਾ ਓਸ ਦੇਸੋਂ ਆਇਆ, ਜਿੱਥੇ ਝਾੜੀ ਵੀ ਨਹੀਂ
ਲਾੜੇ ਦਾ ਅਰਕ ਜਿੱਡਾ ਮੂੰਹ, ਮੂੰਹ ’ਤੇ ਦਾੜ੍ਹੀ ਵੀ ਨਹੀਂ
ਕਈ ਵਾਰ ਮੇਲਣਾਂ ਘੱਟ ਪੜ੍ਹੇ-ਲਿਖੇ ਲਾੜੇ ਨੂੰ ਵੀ ਸਿੱਠਣੀਆਂ ਰਾਹੀਂ ਮਿਹਣੇ ਮਾਰਦੀਆਂ ਸਨ:
ਤੂੰ ਪੜ੍ਹਦਾ ਤਾਂ ਸੁਣਿਆ ਸੀ ਬਣਿਆ ਨਾ ਠਾਣੇਦਾਰ,
ਲਾੜਿਆ, ਬਣਿਆ ਨਾ ਠਾਣੇਦਾਰ,
ਮਾਸਟਰਾਂ ਦੇ ਡੰਡੇ ਖਾਧੇ, ਅੱਖਰ ਨਾ ਸਿੱਖਿਆ ਚਾਰ
ਵੇ ਲਾੜਿਆ ਅੱਖਰ ਨਾ ਸਿੱਖਿਆ ਚਾਰ
ਮੇਲਣਾਂ ਮਸ਼ਕਰੀਆਂ ਅਤੇ ਵਿਅੰਗਾਂ ਰਾਹੀਂ ਖਾਣ-ਪੀਣ ਪਹਿਰਾਵੇ ਅਤੇ ਲਾੜੇ ਦੇ ਰੰਗ ਰੂਪ ਉੱਪਰ ਟਕੋਰਾਂ ਕਸਦੀਆਂ ਕਹਿੰਦੀਆਂ ਹਨ:-
ਕਈ ਮਹੀਨੇ ਅਸੀਂ ਤੱਕਣ ਤੱਕਿਆ
ਫਿਰ ਵੀ ਲਾੜਾ ਤੁਸੀਂ ਕਾਲਾ ਈ ਰੱਖਿਆ
ਸਾਬਣ ਤੁਸੀਂ ਲਾਇਆ ਹੀ ਨਹੀਂ,
ਨਿਲੱਜਿਓ ਲੱਜ ਤੁਹਾਨੂੰ ਨਹੀਂ।
ਲਾੜੇ ਤੋਂ ਇਲਾਵਾ ਸਿੱਠਣੀਆਂ ਕਰਨ ਵਾਲੀਆਂ ਔਰਤਾਂ ਉਸ ਦੀ ਮਾਂ ਤਕ ਨੂੰ ਨਹੀਂ ਬਖਸ਼ਦੀਆਂ। ਇਹ ਸਭ ਕੁਝ ਇੱਕ ਰਸਮ ਕਰਨ ਲਈ ਕਲਪਨਾਤਮਕ ਤੌਰ ’ਤੇ ਵੀ ਕੀਤਾ ਜਾਂਦਾ ਹੈ। ਉਹ ਲਾੜੇ ਦੀ ਮਾਂ ਨੂੰ ਟਕੋਰਾਂ ਕੱਸਦੀਆਂ ਹਨ:-
ਮੇਰੇ ਕਾਂਟੇ ਦੀ ਲੰਮੀ ਛੰਮੀ ਡੋਰ, ਕਾਂਟੇ ਨੂੰ ਖਿੱਚ ਪੈਂਦੀ ਆ,
ਲਾੜੇ ਦੀ ਅੰਮਾਂ ਨੂੰ ਲੈ ਗਏ ਸੀ ਚੋਰ ਲੁਧਿਆਣੇ ਦੱਸ ਪੈਂਦੀ ਆ।
ਵਿਆਹਾਂ ਦੇ ਮੌਕੇ ’ਤੇ ਇਕੱਠੀਆਂ ਹੋਈਆਂ ਮੇਲਣਾ ਦਾ ਚਾਅ ਪੂਰੇ ਜੋਬਨ ’ਤੇ ਹੁੰਦਾ ਹੈ। ਉਹ ਲਾੜੇ ਦੀ ਭੈਣ ’ਤੇ ਵੀ ਇੰਜ ਸਿੱਠਣੀਆਂ ਕੱਸਦੀਆਂ ਹਨ:-
ਸਾਡੇ ਤਾਂ ਵਿਹੜੇ ਮਾਂਦਰੀ, ਮੁੰਡੇ ਦੀ ਭੈਣ ਤਾਂ ਬਾਂਦਰੀ।
ਲਾੜਿਆ ਖੜਾ ਨਾ ਖੜੋ, ਤੇਰਾ ਲੱਕ ਥੱਕ ਜਾਊ,
ਕੋਲ ਭੈਣਾਂ ਨੂੰ ਖੜਾ ਲੈ, ਵੇ ਸਹਾਰਾ ਲੱਗ ਜਾਊ
ਲਾੜੇ ਦੀ ਭੈਣ ਚੜ ਗਈ ਡੇਕ, ਚੜ ਗਈ ਡੇਕ
ਟੁੱਟ ਗਿਆ ਡਾਹਣਾ, ਆ ਗਈ ਹੇਠ.
ਪੁੱਛ ਲਉ ਮੁੰਡਿਓ ਰਾਜ਼ੀ ਐ ਬਈ ਰਾਜ਼ੀ ਐ।
ਵਿਆਹ ਵਿੱਚ ਸ਼ਾਮਲ ਔਰਤਾਂ ਵੱਲੋਂ ਲਾੜੇ ਦੇ ਪਿਉ ਅਤੇ ਹੋਰ ਸਕੇ ਸਬੰਧੀਆਂ ਨੂੰ ਵੀ ਟਕੋਰਾਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਉਨ੍ਹਾਂ ਦੇ ਹਾਵ-ਭਾਵ ਰੰਗ ਰੂਪ ਪਿਛੋਕੜ ਉੱਪਰ ਚੋਭਾਂ ਮਾਰ ਕੇ ਝਾੜ ਝੰਬ ਪਾਈ ਜਾਂਦੀ ਹੈ:
ਵਾਹ ਵਾਹ ਕਿ ਚਰਖਾ ਦਮਕਦਾ
ਹੋਰ ਤਾਂ ਕੁੜਮ ਚੰਗਾ ਭਲਾ ਪਰ ਢਿੱਡ ਉਹਦਾ ਲਮਕਦਾ
ਵੇ ਪੀਲੀ ਪਗੜੀ ਵਾਲਿਆ ਤੇਰੀ ਪੱਗ ’ਤੇ ਬੈਠੀ ਜੂੰ,
ਹੋਰਾਂ ਨੇ ਛੱਡੀਆਂ ਗੋਰੀਆਂ, ਤੇਰੀ ਗੋਰੀ ਨੇ ਛੱਡਿਆ ਤੂੰ,
ਮੇਰੀ ਗੁਆਚੀ ਆਰਸੀ ਜੀਜਾ, ਤੇਰੀ ਗੁਆਚੀ ਮਾਂ
ਆਪਾਂ ਦੋਵੇਂ ਲੱਭੀਏ ਜੀਜਾ ਕਰ ਛੱਤਰੀ ਦੀ ਛਾਂ
ਇਸ ਦੇ ਦੂਜੇ ਰੂਪ ਵਿੱਚ ਮੇਲਣਾਂ ਕੁੜੀ ਅਤੇ ਕੁੜੀ ਦੇ ਸਮੁੱਚੇ ਪਰਿਵਾਰ ਦੀ ਤਾਰੀਫ਼ ਦੇ ਪੁਲ਼ ਬੰਨ੍ਹਦੀਆਂ ਹਨ ਅਤੇ ਕਹਿੰਦੀਆਂ ਹਨ:-
ਸਾਡੀ ਤਾਂ ਬੀਵੀ ਲਾਡਲੀ ਨੀਂ ਰੋਟੀ ਪਿੱਛੋਂ ਮੰਗੇ ਖੀਰ
ਬੀਬੀ ਦਾ ਪਿਉ ਇੰਜ ਜਾਪੇ, ਜਿਉਂ ਰਾਜਿਆਂ ਵਿੱਚ ਵਜ਼ੀਰ
ਸਾਡੀ ਤਾਂ ਕੁੜੀ ਜਿਵੇਂ ਤਿੱਲੇ ਦੀ ਤਾਰ
ਮੁੰਡਾ ਤਾਂ ਜਾਪੇ ਕੋਈ ਘੁਮਿਆਰ
ਜੋੜੀ ਤਾਂ ਫਬਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ
ਉਪਰੋਕਤ ਸਿੱਠਣੀਆਂ ਰਾਹੀਂ ਅਸੀਂ ਦੇਖਿਆ ਹੈ ਕਿ ਭਾਵੇਂ ਸਿੱਠਣੀਆਂ ਰਾਹੀਂ ਕੁੜੀ ਦੇ ਵਿਆਹ ਵਿੱਚ ਮੇਲਣਾਂ ਵੱਲੋਂ ਮੁੰਡੇ ਵਾਲੇ ਜਾਂਝੀਆਂ ਦੀ ਖ਼ੂਬ ਖੁੰਬ ਠੱਪੀ ਜਾਂਦੀ ਹੈ ਪਰ ਇਸ ਨਾਲ ਰਿਸ਼ਤੇਦਾਰੀ ਵਿੱਚ ਨੇੜਤਾ ਬਣਦੀ ਹੈ ਅਤੇ ਭਾਈਚਾਰਕ ਸਾਂਝ ਹੋਰ ਪੀਡੀ ਹੁੰਦੀ ਹੈ। ਇਸੇ ਤਰ੍ਹਾਂ ਹੀ ਇਹ ਸਿੱਠਣੀਆਂ ਪੰਜਾਬੀਆਂ ਦੇ ਹਾਸ-ਰਸ ਅਤੇ ਖੁੱਲ੍ਹੇ-ਡੁੱਲ੍ਹੇ ਸੁਭਾਅ ਦਾ ਪ੍ਰਤੀਕ ਵੀ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਦਾ ਕੋਈ ਵੀ ਸ਼ਖ਼ਸ ਬੁਰਾ ਨਹੀਂ ਮਨਾਉਂਦਾ ਸਗੋਂ ਸਾਰੀਆਂ ਧਿਰਾਂ ਵੱਲੋਂ ਰਲ ਮਿਲ ਕੇ ਵਿਆਹਾਂ ਦਾ ਅਨੰਦ ਲਿਆ ਜਾਂਦਾ ਹੈ। ਇਹੋ ਇੱਕ ਗੂੜ੍ਹੀ ਸਾਂਝ ਦੀਆਂ ਪ੍ਰਤੀਕ ਮੰਨੀਆਂ ਜਾਂਦੀਆਂ ਹਨ।

No comments:
Post a Comment