ਰੁੱਖ ਕੁਦਰਤ ਦਾ ਅਨਮੋਲ ਸਰਮਾਇਆ ਹਨ। ਰੁੱਖਾਂ ਨਾਲ ਹੀ ਧਰਤੀ ਸੋਂਹਦੀ ਹੈ। ਜਿੱਥੇ ਜਿੰਨੇ ਰੁੱਖ ਜ਼ਿਆਦਾ ਹੁੰਦੇ ਹਨ, ਉੱਥੇ ਓਨੀ ਹੀ ਖ਼ੂਬਸੂਰਤੀ ਜ਼ਿਆਦਾ ਹੁੰਦੀ ਹੈ। ਵਾਤਾਵਰਨ ਸ਼ੁੱਧ ਹੁੰਦਾ ਹੈ ਅਤੇ ਚੁਫੇਰਾ ਵੀ ਆਨੰਦਦਾਇਕ ਹੁੰਦਾ ਹੈ। ਧਰਤੀ ਉਪਰ ਮੁਢਲੇ ਤੌਰ ’ਤੇ ਰੁੱਖ ਅਤੇ ਬਨਸਪਤੀ ਹੀ ਹੈ ਜੋ ਹਰ ਪਲ ਸਿਰਜਣਾ ਕਰਦੀ ਰਹਿੰਦੀ ਹੈ। ਬਾਕੀ ਜੀਵ, ਜੰਤੂ, ਜਾਨਵਰ, ਪ੍ਰਾਣੀ ਖਪਤਕਾਰ ਹਨ। ਸਾਡੀ ਧਰਤੀ ’ਤੇ ਸਮੁੰਦਰ ਤਲ ਤੋਂ ਉਚਾਈ ਮੁਤਾਬਕ ਵੱਖ-ਵੱਖ ਇਲਾਕਿਆਂ ਵਿੱਚ ਵੱਖੋ-ਵੱਖ ਕਿਸਮ ਦੇ ਰੁੱਖ ਪਾਏ ਜਾਂਦੇ ਹਨ। ਇਸੇ ਲਈ ਸਮੁੰਦਰੀ, ਮੈਦਾਨੀ, ਰੇਤਲੇ, ਪਹਾੜੀ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਰੁੱਖਾਂ ਦੀਆਂ ਕਿਸਮਾਂ ਵੱਖੋ-ਵੱਖਰੀਆਂ ਹੁੰਦੀਆਂ ਹਨ। ਭਾਵੇਂ ਹਰ ਰੁੱਖ ਦੀ ਆਪਣੀ ਖਾਸੀਅਤ ਹੈ ਪਰ ਨਿੰਮ ਦਾ ਰੁੱਖ ਜਿੱਥੇ ਆਪਣੇ ਗੁਣਾਂ ਪੱਖੋਂ ਸਰਵਸ੍ਰੇਸ਼ਟ ਹੈ, ਉੱਥੇ ਇਹ ਸਾਡੇ ਸੱਭਿਆਚਾਰ ਦੀ ਰਗ-ਰਗ ਵਿੱਚ ਸਮੋਇਆ ਹੋਇਆ ਹੈ। ਮੈਦਾਨੀ ਇਲਾਕੇ ਦੇ ਇਸ ਰੁੱਖ ਦੀਆਂ ਟਾਹਣੀਆਂ, ਜੜ੍ਹਾਂ, ਫੁੱਲ, ਪੱਤੇ, ਛਿੱਲੜ, ਨਮੋਲੀਆਂ, ਗੂੰਦ ਘਰੇਲੂ ਨੁਸਖਿਆਂ ਤੋਂ ਲੈ ਕੇ ਕੁਦਰਤੀ ਇਲਾਜ ਪ੍ਰਣਾਲੀ, ਆਯੁਰਵੈਦਿਕ, ਹੋਮਿਓਪੈਥਿਕ ਅਤੇ ਐਲੋਪੈਥੀ ਦਵਾਈਆਂ ਵਿੱਚ ਵਰਤੀ ਜਾਂਦੀ ਹੈ। ਇਹ ਰੁੱਖ ਜਿੱਥੇ ਵਾਤਾਵਰਨ ਸ਼ੁੱਧ ਰੱਖਦਾ ਹੈ, ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਵੀ ਲਾਹੇਵੰਦ ਹੈ। ਨਿੰਮ ਦੇ ਰੁੱਖ ਦੇ ਗੁਣਾਂ ਕਰਕੇ ਹੀ ਗੁਰੂ ਰਾਮਦਾਸ ਜੀ ਨੇ ਇਸ ਰੁੱਖ ਨੂੰ ‘ਅੰਮ੍ਰਿਤ ਰਸ’ ਆਖਿਆ ਹੈ ਅਤੇ ਗੁਰਬਾਣੀ ਵਿੱਚ ਇਸ ਰੁੱਖ ਨੂੰ ਉਗਾਉਣ ਦਾ ਆਦੇਸ਼ ਵੀ ਦਿੱਤਾ ਹੈ:-‘ਨਿੰਮ ਬਿਰਖ ਬਹੁ ਸੰਚੀਐ, ਅਮ੍ਰਿਤ ਰਸ’ਨਿੰਮ ਦਾ ਵਿਗਿਆਨਕ ਨਾਂ ਅਜ਼ਾਡੀਰੈਕਟਾ ਇੰਡੀਕਾ ਹੈ ਅਤੇ ਅੰਗਰੇਜ਼ੀ ਵਿੱਚ ਨਿੰਮ ਨੂੰ ‘ਮਰਗੋਵਜ਼ ਟਰੀ’ ਆਖਿਆ ਜਾਂਦਾ ਹੈ। ਇਹ ਰੁੱਖ ਭਾਰਤ, ਬੰਗਲਾਦੇਸ਼, ਸ੍ਰੀਲੰਕਾ ਅਤੇ ਪਾਕਿਸਤਾਨ ਵਿੱਚ ਆਮ ਪਾਇਆ ਜਾਂਦਾ ਹੈ। ਮਹਾਨਕੋਸ਼ ਮੁਤਾਬਕ ‘ਨਿੰਮ ਦੇ ਪੱਤੇ, ਫੁੱਲ, ਫਲ ਅਤੇ ਜੜ੍ਹਾਂ ਨੂੰ ਲਹੂ ਤੇ ਖੰਘ ਦੇ ਵਿਕਾਰ ਨਾਸ਼ ਕਰਨ ਵਾਲਾ ਮੰਨਿਆ ਗਿਆ ਹੈ’। ਨਿੰਮ ਤੋਂ ਐਂਟੀਸੈਪਟਿਕ, ਐਂਟੀ ਬਾਇਓਟਿਕ ਅਤੇ ਐਂਟੀ ਬੈਕਟੀਰੀਆ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਪੁਰਾਤਨ ਰਿਸ਼ੀਆਂ ਮੁਤਾਬਕ ਨਿੰਮ ਅਲੌਕਿਕ ਗੁਣਾਂ ਦੀ ਖਾਣ ਹੈ।
ਨਿੰਮ ਦਾ ਹਰ ਹਿੱਸਾ ਕੌੜਾ ਹੁੰਦਾ ਹੈ ਪਰ ਇਸ ਦੀਆਂ ਨਮੋਲੀਆਂ (ਫਲ) ਜਦੋਂ ਪੱਕ ਕੇ ਪੀਲੇ ਰੰਗ ਦੀਆਂ ਹੋ ਜਾਂਦੀਆਂ ਹਨ, ਉਦੋਂ ਇਹ ਮਿੱਠੀਆਂ ਅਤੇ ਸਵਾਦੀ ਹੋ ਜਾਂਦੀਆਂ ਹਨ। ਨਮੋਲੀਆਂ ਖਾਣ ਨਾਲ ਖ਼ੂਨ ਸ਼ੁੱਧ ਹੁੰਦਾ ਹੈ ਅਤੇ ਇਹ ਫੋੜੇ ਫੁੰਨਸੀਆਂ ਅਤੇ ਚਮੜੀ ਰੋਗਾਂ ਲਈ ਬਹੁਤ ਹੀ ਲਾਹੇਵੰਦ ਹੁੰਦੀਆਂ ਹਨ। ਪੰਜਾਬੀ ਬੁਝਾਰਤਾਂ ਵਿੱਚ ਨਿੰਮ ਦੇ ਕੌੜੇ-ਮਿੱਠੇ ਸਵਾਦ ਨੂੰ ਇੰਜ ਪ੍ਰਗਟ ਕੀਤਾ ਹੋਇਆ ਹੈ:
ਡਾਲ ਕੌੜੀ ਫਲ ਮਿੱਠਾ, ਪੱਤੇ ਕੌੜੇ ਗੁਣ ਮਿੱਠਾ।
ਆਯੁਰਵੈਦ ਦੇ ਪੁਰਾਤਨ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਕਿ ਜਿਸ ਘਰ ਦੇ ਵਿਹੜੇ ਵਿੱਚ ਨਿੰਮ ਦਾ ਰੁੱਖ ਹੈ, ਉਸ ਘਰ ਅਤੇ ਆਲੇ-ਦੁਆਲੇ ਦੇ ਗੁਆਂਢੀ ਵੀ ਸਰੀਰਕ ਤੌਰ ’ਤੇ ਦੂਜੇ ਲੋਕਾਂ ਦੇ ਮੁਕਾਬਲੇ ਜ਼ਿਆਦਾ ਤੰਦਰੁਸਤ ਰਹਿੰਦੇ ਹਨ। ਨਿੰਮ ਦਾ ਰੁੱਖ ਬਹੁਤ ਮੋਟੇ ਪੋਰੇ (ਤਣੇ) ਵਾਲਾ, 40-45 ਫੁੱਟ ਉੱਚਾ ਅਤੇ ਚੁਫੇਰੇ ਫੈਲਿਆ ਹੋਇਆ ਹੁੰਦਾ ਹੈ। ਇਸ ਦੇ ਪੱਤੇ 2 ਤੋਂ 3 ਇੰਚ ਲੰਮੇ, ਅੱਧੇ ਤੋਂ ਪੌਣਾ ਇੰਚ ਦੋਵਾਂ ਪਾਸਿਆਂ ਤੋਂ ਚੌੜੇ ਤੇ ਨੁਕੀਲੇ ਹੁੰਦੇ ਹਨ। ਪੱਤਿਆਂ ਦੀਆਂ ਦੋਵੇਂ ਕੰਨੀਆਂ (ਆਰੀ ਦੀ ਬਨਾਵਟ ਵਾਂਗ) ਦੰਦੇਦਾਰ ਹੁੰਦੀਆਂ ਹਨ। ਨਿੰਮ ਨੂੰ ਮਾਰਚ ਤੋਂ ਮਈ ਮਹੀਨੇ ਤਕ ਛੋਟੇ-ਛੋਟੇ ਚਿੱਟੇ ਖ਼ੁਸ਼ਬੂਦਾਰ ਫੁੱਲ ਲੱਗਦੇ ਹਨ। ਇਹ ਹਰੇ ਕਚੂਰ ਪੱਤਿਆਂ ਅਤੇ ਟਾਹਣੀਆਂ ਵਾਲਾ ਰੁੱਖ ਗਰਮੀ ਦੀ ਤਪਸ਼ ਵਿੱਚ ਠੰਢੀਆਂ ਛਾਂਵਾਂ ਅਤੇ ਮਿੱਠੀਆਂ ਹਵਾਵਾਂ ਬਿਖੇਰਦਾ ਹੈ। ਪੁਰਾਤਨ ਨਿੰਮ ਵਿੱਚੋਂ ਚੰਦਨ ਦੇ ਰੁੱਖ ਵਰਗੀ ਖ਼ੁਸ਼ਬੋ ਆਉਂਦੀ ਹੈ। ਨਿੰਮ ਦੇ ਗੁਣਾਂ ਦੇ ਭੰਡਾਰ ਵਿੱਚੋਂ ਸੱਭਿਆਚਾਰ, ਬੋਲੀਆਂ ਅਤੇ ਟੱਪਿਆਂ ਨੇ ਵੀ ਅੰਗੜਾਈ ਲਈ। ਪੁਰਾਤਨ ਸਮੇਂ ਵਿੱਚ ਸਵਾਣੀਆਂ ਹੱਥੀਂ ਕੱਤਦੀਆਂ, ਪਹਿਨਣ ਲਈ ਖੱਦਰ, ਖੇਸ, ਦੋੜੇ ਤਾਣੀ ’ਤੇ ਬੁਣਦੀਆਂ ਸਨ। ਉਸ ਸਮੇਂ ਦੀ ਸਹਿਜ ਜ਼ਿੰਦਗੀ ਵਿੱਚ ਇੱਕ ਪਤਨੀ ਆਪਣੇ ਪਤੀ ਨੂੰ ਨਿੰਮ ਦੀ ਛਾਂ ਹੇਠ ਤ੍ਰਿੰਞਣ ਵਿੱਚ ਬੈਠ ਕੇ ਕੱਤਣ ਬਾਰੇ ਇੰਜ ਆਖਦੀ ਹੈ:
ਨਿੰਮ ਹੇਠ ਕੱਤਿਆ ਕਰੂੰ, ਲੈ ਦੇ ਚਰਖਾ ਸ਼ੀਸ਼ਿਆਂ ਵਾਲਾ।
ਨਿੰਮ ਦੀ ਦਾਤਣ ਜਿੱਥੇ ਦੰਦਾਂ ਨੂੰ ਮਜ਼ਬੂਤ ਅਤੇ ਚਿੱਟਾ ਕਰਦੀ ਹੈ, ਉੱਥੇ ਆਯੁਰਵੈਦ ਮੁਤਾਬਕ ਖ਼ੂਨ ਵੀ ਸ਼ੁੱਧ ਕਰਦੀ ਹੈ। ਖੰਘ, ਬਲਗਮ, ਬਵਾਸੀਰ, ਸਰੀਰ ਵਿੱਚ ਗੰਢਾਂ, ਪੇਟ ਦੇ ਕੀੜਿਆਂ ਅਤੇ ਸ਼ੂਗਰ ਵਾਲੇ ਮਰੀਜ਼ਾਂ ਲਈ ਵੀ ਇਹ ਫਾਇਦੇਵੰਦ ਹੁੰਦੀ ਹੈ। ਨਿੰਮ ਦੀ ਗੂੰਦ ਖ਼ੂਨ ਦੀ ਗਤੀ ਨੂੰ ਵਧਾਉਣ ਵਾਲੀ, ਖ਼ੂਨ ਨੂੰ ਸਾਫ਼ ਕਰਨ ਵਾਲੀ ਕੀਟਾਣੂੰ ਨਾਸ਼ਕ ਹੁੰਦੀ ਹੈ। ਨਿੰਮ ਦੀ ਗੂੰਦ ਵਿੱਚ 26 ਫ਼ੀਸਦੀ ਪੇਂਟੋਸਿੰਸ, 12 ਫ਼ੀਸਦੀ ਗਲੈਕੋਟੀਨ, ਐਲਬੂਮਿਨ ਅਤੇ ਅਕਸਾਈਡਜ਼ ਪਾਏ ਜਾਂਦੇ ਹਨ। ਹੋਮਿਓਪੈਥੀ ਮੁਤਾਬਕ ਨਿੰਮ ਪੁਰਾਣੇ ਤੋਂ ਪੁਰਾਣੇ ਰੋਗਾਂ ਦੀ ਦਵਾਈ ਹੈ। ਨਿੰਮ ਮਲੇਰੀਆ, ਕਬਜ਼, ਪੀਲੀਆ, ਵਾਲਾਂ ਦੇ ਰੋਗ, ਅੱਖਾਂ ਦੇ ਰੋਗ ਅਤੇ ਲਕੋਰੀਏ ਲਈ ਵੀ ਗੁਣਕਾਰੀ ਹੈ। ਵਿਗਿਆਨਕ ਵਿਸ਼ਲੇਸ਼ਣ ਅਨੁਸਾਰ ਨਿੰਮ ਵਿੱਚੋਂ ਮਾਰਗੋਸੀਨ, ਨਿੰਬੋਸਟਰੋਲ, ਸਿਟਰਿਕ ਐਸਿਡ, ਓਲਿਵ ਐਸਿਡ, ਪਾਮੇਟਿਕ ਐਸਿਡ, ਗੰਧਕ, ਅਲਕਾਲਾਈਡ, ਗਲੂਕੋਸਾਈਡ, ਲੋਹਾ, ਪੋਟਾਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਮਿਲਦੇ ਹਨ।
ਨਿੰਮ ਭਾਵੇਂ ਲੱਖ ਕੌੜੀ ਹੋਵੇ ਪਰ ਆਪਣੀਆਂ ਵਿਸ਼ੇਸ਼ਤਾਵਾਂ ਕਰਕੇ ਅਤੇ ਸਾਡੇ ਰਿਸ਼ਤਿਆਂ ਦੀਆਂ ਗੰਢਾਂ ਲਈ ਉਹ ਪਤਾਸਿਆਂ ਵਰਗੀ ਮਿੱਠੀ ਹੈ। ਨਿੰਮ ਦੀ ਹਰ ਡਾਲ ਕੌੜੀ ਹੋਣ ਦੀ ਪੁਸ਼ਟੀ ਇੱਕ ਭੈਣ ਵੀ ਕਰਦੀ ਹੈ। ਜਦੋਂ ਕੌੜੀ ਨਿੰਮ ਹੇਠੋਂ ਉਸ ਦਾ ਭਰਾ ਲੰਘ ਜਾਂਦਾ ਹੈ ਤਾਂ ਭੈਣ ਨੂੰ ਉਹ ਨਿੰਮ ਭਾਗਾਂ ਵਾਲੀ ਲੱਗਦੀ ਹੈ। ਭੈਣ-ਭਰਾ ਦੇ ਗੂੜ੍ਹੇ ਪਿਆਰ ਨੂੰ ਸਾਡੇ ਸੱਭਿਆਚਾਰ ਨੇ ਨਿੰਮ ਦੇ ਰੁੱਖ ਦੇ ਬਿਰਤਾਂਤ ਰਾਹੀਂ ਇੰਜ ਦਰਸਾਇਆ ਹੈ:
ਕੌੜੀ ਨਿੰਮ ਨੂੰ ਪਤਾਸੇ ਲੱਗਦੇ, ਜਿੱਥੋਂ ਦੀ ਮੇਰਾ ਵੀਰ ਲੰਘ ਜੇ।
ਨਿੰਮ ਦੀ ਲੱਕੜ ਦੇ ਵੀ ਦੂਜੇ ਰੁੱਖਾਂ ਦੀਆਂ ਲੱਕੜਾਂ ਮੁਕਾਬਲੇ ਵਿਲੱਖਣ ਫਾਇਦੇ ਹਨ। ਨਿੰਮ ਦੀ ਲੱਕੜ ਕੌੜੇਪਣ ਵਾਲੀ, ਘੁਣ ਰਹਿਤ ਅਤੇ ਮਜ਼ਬੂਤ ਹੁੰਦੀ ਹੈ। ਭਾਵੇਂ ਨਿੰਮ ਦੀ ਲੱਕੜ ਦੀਆਂ ਜੋੜੀਆਂ, ਪੱਲੇ, ਤਖ਼ਤੇ, ਬੈੱਡ, ਤਖ਼ਤਪੋਸ਼, ਰਸੋਈ ਵਾਲੀਆਂ ਝਾਰਨੀਆਂ ਅਤੇ ਬਲਦਾਂ ਦੀ ਪੰਜਾਲੀ ਵੀ ਬਣਦੀ ਹੈ ਪਰ ਮੁੱਖ ਤੌਰ ’ਤੇ ਨਿੰਮ ਦੀ ਲੱਕੜ ਪੇਟੀਆਂ, ਸੰਦੂਕ, ਅਲਮਾਰੀਆਂ ਬਣਾਉਣ ਲਈ ਵਰਤੀ ਜਾਂਦੀ ਹੈ। ਨਿੰਮ ਦੀ ਲੱਕੜ ਕੌੜੀ ਹੋਣ ਕਰਕੇ ਨਿੰਮ ਦੇ ਬਣੇ ਪੇਟੀਆਂ, ਸੰਦੂਕਾਂ ਵਿੱਚ ਪਏ ਕੱਪੜਿਆਂ ਨੂੰ ਕੀੜਾ ਨਹੀਂ ਲੱਗਦਾ। ਸਾਡੇ ਪੁਰਖਿਆਂ ਦੇ ਸਮੇਂ ਵਿਆਹ ਮੌਕੇ ਕੁੜੀਆਂ ਨੂੰ ਦਾਜ ਵਿੱਚ ਵਿਸ਼ੇਸ਼ ਤੌਰ ’ਤੇ ਨਿੰਮ ਦੀ ਲੱਕੜ ਦਾ ਬਣਿਆ ਸੰਦੂਕ ਦਿੱਤਾ ਜਾਂਦਾ ਸੀ। ਨਿੰਮ ਦੇ ਸੰਦੂਕ ਨੂੰ ਸਾਡੀਆਂ ਲੋਕ ਬੋਲੀਆਂ ਵਿੱਚ ਇੰਜ ਪਰੋਇਆ ਹੋਇਆ ਹੈ:
ਨਿੰਮ ਦੇ ਸੰਦੂਕ ਵਾਲੀਏ, ਕਿਹੜੇ ਪਿੰਡ ਮੁਕਲਾਵੇ ਜਾਣਾ।
ਸਾਡੇ ਪੁਰਾਤਨ ਸੱਭਿਆਚਾਰ ਵਿੱਚ ਜਿਵੇਂ ਕਰੀਰ ਦਾ ਵੇਲਣਾ ਮਸ਼ਹੂਰ ਹੈ, ਉਵੇਂ ਹੀ ਨਿੰਮ ਦਾ ਘੋਟਣਾ ਵੀ ਮਸ਼ਹੂਰ ਹੈ। ਕੂੰਡੇ ਵਿੱਚ ਮਿਰਚ, ਮਸਾਲਾ ਰਗੜਣ ਵੇਲੇ ਨਿੰਮ ਦੇ ਘੋਟਣੇ ਦਾ ਮਸਾਲੇ ਵਿੱਚ ਅਲਪ ਮਾਤਰਾ ਵਿੱਚ ਗਿਆ ਅੰਸ਼ ਸਿਹਤ ਲਈ ਗੁਣਕਾਰੀ ਮੰਨਿਆ ਗਿਆ ਹੈ। ਸਾਡੇ ਸਮਾਜ ਵਿੱਚ ਪਿਛਲੇ ਸਮੇਂ ਤੋਂ ਭਾਵੇਂ ਨੂੰਹ-ਸੱਸ ਦਾ ਰਿਸ਼ਤਾ ਵਿਰੋਧਤਾ ਵਾਲਾ ਰਿਹਾ ਹੈ ਪਰ ਜੇ ਰਿਸ਼ਤੇ ਨੂੰ ਪਿਆਰ ਵਿੱਚ ਬਦਲ ਲਈਏ ਤਾਂ ਨੂੰਹ-ਸੱਸ ਜਿੰਨਾ ਨੇੜਲਾ ਤੇ ਪਿਆਰ ਵਾਲਾ ਰਿਸ਼ਤਾ ਕੋਈ ਹੋਰ ਨਹੀਂ ਹੋ ਸਕਦਾ ਪਰ ਸਾਡੀ ਲੋਕਧਾਰਾ ਕੁਝ ਵੀ ਕੌੜਾ-ਮਿੱਠਾ, ਸੱਚ-ਝੂਠ,ਗੁਣਾਂ-ਔਗੁਣਾਂ ਨੂੰ ਲੁਕੋ ਕੇ ਨਹੀਂ ਰੱਖਦੀ ਸਗੋਂ ਨਿਰਪੱਖਤਾ ਨਾਲ ਸਪਸ਼ਟ ਕਰ ਦਿੰਦੀ ਹੈ। ਨੂੰਹ-ਸੱਸ ਦੀ ਵਿਰੋਧਤਾ ਵਿੱਚੋਂ ਨਿੰਮ ਦੇ ਘੋਟਣੇ ਵਾਲੀਆਂ ਅਜਿਹੀਆਂ ਬੋਲੀਆਂ ਨੇ ਵੀ ਜਨਮ ਲਿਆ:
ਨਿੰਮ ਦਾ ਘੜਾ ਦੇ ਘੋਟਣਾ, ਸੱਸ ਕੁੱਟਣੀ ਸੰਦੂਕਾਂ ਓਹਲੇ।
ਨਿੰਮ ਦੇ ਰੁੱਖ ਦੇ ਮਜ਼ਬੂਤ ਡਾਹਣੇ ਚੁਫੇਰੇ ਫੈਲੇ ਹੁੰਦੇ ਹਨ। ਗਰਮੀਆਂ ਦੀ ਤਪਸ਼ ਅਤੇ ਸਾਉਣ ਮਹੀਨੇ ਵਿੱਚ ਕੁੜੀਆਂ ਨਿੰਮ ਦੇ ਡਾਹਣਿਆਂ ’ਤੇ ਪੀਂਘਾਂ ਪਾ ਕੇ ਪੀਂਘਾਂ ਚੜ੍ਹਾਉਂਦੀਆਂ ਹਨ। ਕੁਦਰਤ ਦੇ ਖ਼ੂਬਸੂਰਤ ਵਰਤਾਰੇ ਮੁਤਾਬਕ ਚਿੜੀਆਂ, ਕਾਂ, ਘੁੱਗੀਆਂ, ਗੁਟਾਰਾਂ, ਚੱਕੀਰਾਹੇ ਵਰਗੇ ਅਨੇਕਾਂ ਪੰਛੀ ਨਿੰਮਾਂ ’ਤੇ ਆਲ੍ਹਣੇ ਪਾ ਲੈਂਦੇ ਹਨ ਅਤੇ ਪੁਰਾਣੀਆਂ ਨਿੰਮਾਂ ਦੇ ਤਣਿਆਂ ਅਤੇ ਡਾਹਣਿਆਂ ਦੇ ਜੋੜਾਂ ਵਿੱਚ ਤੋਤੇ ਵੀ ਆਪਣੀਆਂ ਖੁੱਡਾਂ ਬਣਾ ਕੇ ਰਹਿਣ ਲੱਗ ਪੈਂਦੇ ਹਨ। ਸਾਡੇ ਪੁਰਾਤਨ ਸੱਭਿਆਚਾਰ ਦੀਆਂ ਬੋਲੀਆਂ ਵਿੱਚ ਕੋਈ ਮਨਚਲਾ ਗੱਭਰੂ ਆਪਣੀ ਹਮ ਉਮਰ ਕੁੜੀ ਨੂੰ ਨਿੰਮ ’ਤੇ ਪੀਂਘ ਝੂਟਦੀ ਨੂੰ ਦੇਖ ਕੇ ਮਨ ਹੀ ਮਨ ਵਿੱਚ ਇਹ ਕਹੇ ਬਿਨਾਂ ਨਹੀਂ ਰਹਿ ਸਕਦਾ:
ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ, ਨਿੰਮ ਨਾਲ ਝੂਟਦੀਏ।
ਸਾਡੀ ਪੁਰਾਤਨ ਵੰਨਗੀ ਪੰਜਾਬੀ ਲੋਕਧਾਰਾ ਵਿੱਚ ਰੁਮਾਂਟਿਕ ਵਲਵਲਿਆਂ ਵਾਲੀ ਸੋਚ ਪੀਂਘ ਝੂਟਦੀ ਕੁੜੀ ਨੂੰ ਦੇਖ ਕੇ ਇਹ ਕਹਿਣ ਲਈ ਮਜਬੂਰ ਕਰ ਦਿੰਦੀ ਹੈ।
ਨਿੰਮ ਨਾਲ ਝੂਟਦੀਏ, ਤੇਰੀ ਸਿਖਰੋਂ ਪੀਂਘ ਟੁੱਟ ਜਾਵੇ।
ਜਾਂ
ਨਿੰਮ ਨਾਲ ਝੂਟਦੀਏ, ਤੇਰੀ ਪੀਂਘ ਟੂਣਿਆਂ ਹਾਰੀ।
ਕਿਸੇ ਸਮੇਂ ਮਾਲਵੇ ਦੇ ਰੇਤਲੇ ਇਲਾਕੇ ਵਿੱਚ ਨਿੰਮ ਦਾ ਰੁੱਖ ਨਹੀਂ ਸੀ ਉਗਦਾ। ਇੱਥੇ ਸਿਰਫ਼ ਜੰਡ, ਕਰੀਰ, ਕਿੱਕਰ, ਬੇਰੀਆਂ ਵਰਗੇ ਰੁੱਖ ਹੀ ਪੈਦਾ ਹੁੰਦੇ ਸਨ। 1960 ਈਸਵੀ ਵਿੱਚ ਮਾਲਵੇ ’ਚ ਨਹਿਰ ਨਿਕਲੀ ਜਿਸ ਨਾਲ ਇਹ ਰੇਤੀਲਾ ਇਲਾਕਾ ਮੈਦਾਨੀ ਇਲਾਕੇ ਵਿੱਚ ਬਦਲ ਗਿਆ। ਮਾਲਵੇ ਵਿੱਚ ਉਸ ਵੇਲੇ ਤੋਂ ਘਰਾਂ, ਸੜਕਾਂ, ਰਸਤਿਆਂ ਤੇ ਖੇਤਾਂ ਵਿੱਚ ਨਿੰਮ ਦਾ ਰੁੱਖ ਆਮੋ-ਆਮ ਹੋ ਗਿਆ। ਸਾਡੇ ਪੁਰਾਤਨ ਸੱਭਿਆਚਾਰ ਦੀ ਇਹ ਬੋਲੀ ਮਾਲਵੇ ਦੇ ਰੇਤਲੇ ਇਲਾਕੇ ਦੀਆਂ ਰਗਾਂ ਵਿੱਚ ਸਮਾ ਗਈ ਹੈ:-
ਨਿੰਮ ਦਾ ਗੁਮਾਨ ਨਾ ਕਰੀਂ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।
ਅਸੀਂ ਆਪਣੀ ਵਿਰਾਸਤ ਵੱਲ ਨਜ਼ਰ ਮਾਰੀਏ ਤਾਂ ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤਕ ‘ਤ੍ਰਿਵੈਣੀ’ (ਤਿੰਨ ਰੁੱਖ ਬੋਹੜ, ਪਿੱਪਲ ਅਤੇ ਨਿੰਮ) ਲਾਉਣ ਨੂੰ ਬਹੁਤ ਵੱਡਾ ਪੁੰਨ ਅਤੇ ਮਹਾਤਮ ਸਮਝਿਆ ਜਾਂਦਾ ਹੈ। ਸਾਡੇ ਮਿਥਿਹਾਸ ਮੁਤਾਬਕ ਸਾਡੀ ਪ੍ਰਿਥਵੀ ਦੇ ਸਿਰਜਣਹਾਰ ਤਿੰਨ ਦੇਵਤੇ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਮੰਨੇ ਜਾਂਦੇ ਹਨ। ਬ੍ਰਹਮਾ ਨੂੰ ਉਤਪਤੀ ਦਾ ਦੇਵਤਾ, ਵਿਸ਼ਨੂੰ ਨੂੰ ਪਾਲਣਹਾਰ ਦੇਵਤਾ ਅਤੇ ਮਹੇਸ਼ ਨੂੰ ਸਮੱਸਿਆਵਾਂ ਦੇ ਸੰਘਾਰ ਦਾ ਦੇਵਤਾ ਮੰਨਿਆ ਜਾਂਦਾ ਹੈ ਅਤੇ ਤ੍ਰਿਵੈਣੀ ਨੂੰ ਇਨ੍ਹਾਂ ਤਿੰਨਾਂ ਦੇਵਤਿਆਂ ਦਾ ਸਮਰੂਪ ਮੰਨਿਆ ਜਾਂਦਾ ਹੈ। ਬੋਹੜ ਨੂੰ ਬ੍ਰਹਮਾ, ਪਿੱਪਲ ਨੂੰ ਵਿਸ਼ਨੂੰ ਅਤੇ ਨਿੰਮ ਨੂੰ ਮਹੇਸ਼ (ਸ਼ਿਵ ਜੀ) ਦੇ ਰੂਪ ਵਜੋਂ ਵੇਖਿਆ ਜਾਂਦਾ ਹੈ। ਤ੍ਰਿਵੈਣੀ ਦੇ ਮਿਥਿਹਾਸ ਮੁਤਾਬਕ ਇਹ ਪੂਰਨ ਸੱਚ ਲੱਗਦਾ ਹੈ ਕਿ ਸਮੱਸਿਆਵਾਂ ਦੇ ਸੰਘਾਰ ਲਈ ਨਿੰਮ ਦਾ ਰੁੱਖ ਆਪਣਾ ਬਣਦਾ ਫ਼ਰਜ਼ ਅਦਾ ਕਰ ਰਿਹਾ ਹੈ।
ਘਰੇਲੂ ਨੁਸਖਿਆਂ ਮੁਤਾਬਕ ਨਿੰਮ ਦੇ ਪੱਤੇ ਪਾ ਕੇ ਫੋੜੇ ਜਾਂ ਗੜ੍ਹ ਉਪਰ ਬੰਨ੍ਹਣ ਨਾਲ ਪਸ ਨਿਕਲ ਕੇ ਜ਼ਖ਼ਮ ਜਲਦੀ ਠੀਕ ਹੋ ਜਾਂਦਾ ਹੈ। ਇਸ ਦੇ ਪੱਤੇ ਉਬਾਲ ਕੇ ਜ਼ਖ਼ਮ ਧੋਣ ਨਾਲ ਜ਼ਖ਼ਮ ਕੀਟਾਣੂੰ ਰਹਿਤ ਹੋ ਕੇ ਜਲਦੀ ਠੀਕ ਹੋ ਜਾਂਦਾ ਹੈ। ਨਿੰਮ ਦੇ ਪੱਤੇ ਉਬਾਲ ਕੇ ਲਗਾਤਾਰ ਨਹਾਉਣ ਨਾਲ ਪਿੰਡੇ ਦੀ ਖੁਰਕ, ਫੋੜੇ, ਫੁੰਨਸੀਆਂ ਜੜੋ੍ਹਂ ਠੀਕ ਹੋ ਜਾਂਦੇ ਹਨ। ਨਿੰਮ ਦੇ ਪੱਤੇ ਅਤੇ ਟਾਹਣੀਆਂ ਸੁਕਾ ਕੇ ਕਣਕ ਵਿੱਚ ਪਾਉਣ ਨਾਲ ਅਨਾਜ ਅਤੇ ਦਾਲਾਂ ਨੂੰ ਢੋਰਾ ਅਤੇ ਘੁਣ ਨਹੀਂ ਲੱਗਦਾ। ਨਿੰਮ ਦੇ ਸੁੱਕੇ ਪੱਤੇ ਗਰਮ ਕੱਪੜਿਆਂ ਵਿੱਚ ਰੱਖਣ ਨਾਲ ਕੱਪੜਿਆਂ ਨੂੰ ਕੀੜਾ ਨਹੀਂ ਲੱਗਦਾ। ਬੱਚੇ ਦੇ ਜਨਮ ਵੇਲੇ ਦਰਵਾਜ਼ੇ ’ਤੇ ਨਿੰਮ ਬੰਨ੍ਹਣ ਦਾ ਕਾਰਨ ਵੀ ਵਾਤਾਵਰਨ ਕੀਟਾਣੂੰ ਰਹਿਤ ਕਰਨਾ ਹੀ ਸੀ। ਕੁਦਰਤੀ ਇਲਾਜ ਵਾਲੇ ਵਿਗੜੇ ਹੋਏ ਚਮੜੀ ਰੋਗ ਲਈ ਨਿੰਮ ਦੇ ਪੱਤਿਆਂ ਵਿੱਚ ਉਬਾਲੇ ਹੋਏ ਪਾਣੀ ਵਿੱਚ ਚੀਕਣੀ ਮਿੱਟੀ ਭਿਉਂ ਕੇ ਪਿੰਡੇ ’ਤੇ 10-15 ਦਿਨ ਰੋਜ਼ਾਨਾ ਲੇਪ ਕਰਨ ਲਈ ਦੱਸਦੇ ਹਨ। ਨਿੰਮ ਦੇ ਫਲ ਦਾ ਪਾਊਡਰ ਬਣਾ ਕੇ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਅੱਜ-ਕੱਲ੍ਹ ਬਾਜ਼ਾਰ ਵਿੱਚ ਨਿੰਮ ਦਾ ਸਾਬਣ, ਨਿੰਮ ਦਾ ਸ਼ੈਂਪੂ, ਨਿੰਮ ਦਾ ਤੇਲ, ਨਿੰਮਵਾਦੀ ਚੂਰਨ ਆਦਿ ਅਨੇਕਾਂ ਬੀਮਾਰੀਆਂ ਲਈ ਉਪਲਬਧ ਹਨ। ਨਿੰਮ ਦੀਆਂ ਵਿਸ਼ੇਸ਼ਤਾਵਾਂ ਕਰਕੇ ਹੀ ਲਗਪਗ ਇੱਕ ਦਹਾਕਾ ਪਹਿਲਾਂ ਅਮਰੀਕਾ ਅਤੇ ਜਰਮਨ ਦੀਆਂ ਕਾਰਪੋਰੇਟ ਕੰਪਨੀਆਂ ਨੇ ਮਿਰਚ, ਮਸਾਲਿਆਂ ਅਤੇ ਹਲਦੀ ਦੇ ਨਾਲ ਨਿੰਮ ਦੇ ਰੁੱਖ ਨੂੰ ਵੀ ਪੇਟੈਂਟ ਕਰਨ ਲਈ ਚਾਰਾਜੋਈ ਕੀਤੀ ਸੀ ਭਾਵੇਂ ਉਹ ਕੰਪਨੀਆਂ ਸਫ਼ਲ ਨਹੀਂ ਹੋ ਸਕੀਆਂ ਪਰ ਭਾਰਤੀ ਖੋਜਕਾਰਾਂ ਨੇ ਵੀ ਮਨੁੱਖਤਾ ਦੇ ਭਲੇ ਲਈ ਨਿੰਮ ਤੋਂ ਓਨੇ ਫਾਇਦੇ ਨਹੀਂ ਲਏ ਜਿੰਨੇ ਗੁਣਾਂ ਦਾ ਸਮੁੰਦਰ ਇਹ ਰੁੱਖ ਹੈ। ਸਾਡੇ ਲੋਕ ਗੀਤਾਂ ਅਤੇ ਬੋਲੀਆਂ ਵਿੱਚ ਰੁੱਖਾਂ ਪ੍ਰਤੀ ਲਿਖਿਆ ਇਹ ਟੱਪਾ ਨਿੰਮ ਦੇ ਰੁੱਖ ’ਤੇ ਪੂਰਾ ਢੁੱਕਦਾ ਹੈ:-
ਬਿਰਛਾਂ ਦੇ ਗੀਤ ਸੁਣ ਕੇ, ਮੇਰੇ ਦਿਲ ਵਿੱਚ ਚਾਨਣ ਹੋਇਆ।

Cool Edit Pro Serial Key
ReplyDelete