ਕਾਮਾਗਾਟਾ ਮਾਰੂ, ਜਪਾਨ ਦੇ ਸਮੁੰਦਰੀ ਜਹਾਜ਼ ਦਾ ਨਾਂ ਹੈ ਜੋ ਭਾਰਤ, ਖ਼ਾਸ ਤੌਰ ’ਤੇ ਪੰਜਾਬ ਵਿੱਚ ਵੱਧ ਮਕਬੂਲ ਹੈ।
ਕਾਮਾਗਾਟਾ ਮਾਰੂ ਦੀ ਰੌਂਗਟੇ ਖੜੇ ਕਰਨ ਵਾਲੀ ਲਹੂ-ਭਿੱਜੀ ਦਾਸਤਾਨ ਨੂੰ ਕਾਮਰੇਡ ਸੋਹਨ ਸਿੰਘ ਨੇ ਸਾਕੇ ਦਾ ਨਾਂ ਦਿੱਤਾ ਹੈ। ਸਾਕਾ ਉਹ ਕਰਮ ਹੁੰਦਾ ਹੈ ਜਿਸ ਦੇ ਜ਼ਿਕਰ ਬਿਨਾਂ ਇਤਿਹਾਸ ਅਧੂਰਾ ਹੋਵੇ। ਸਾਕਾ ਬੌਣੇ ਨਹੀਂ, ਸ਼ਹੀਦੀ ਬਾਣੇ ਵਾਲੇ ਲਿਖਦੇ ਹਨ। ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਤੋਂ ਲਗਪਗ ਪੰਜ ਸਾਲ ਪਹਿਲਾਂ ਕਾਮਾਗਾਟਾ ਮਾਰੂ ਜਹਾਜ਼ ਨੇ ਹਾਂਗਕਾਂਗ ਦੇ ਤੱਟ ’ਤੇ ਸਮੁੰਦਰ ਦੇ ਪਾਣੀਆਂ ’ਤੇ ਆਜ਼ਾਦੀ ਦੀ ਇਬਾਰਤ ਲਿਖਣੀ ਸ਼ੁਰੂ ਕਰ ਦਿੱਤੀ ਸੀ। ਜਹਾਜ਼ ਦੇ ਠਿੱਲ੍ਹਣ ਨਾਲ ਪੈਦਾ ਹੋਈਆਂ ਲਹਿਰਾਂ ਵਿੱਚੋਂ ਹੀ ਉਤਪੰਨ ਹੋਈ ਸੀ ਆਜ਼ਾਦੀ ਦੀ ਲਹਿਰ -ਜਬੈ ਬਾਣ ਲਾਗਯੋ।। ਤਬੈ ਰੋਸ ਜਾਗਯੋ।।
ਕਾਮਾਗਾਟਾ ਮਾਰੂ ਜਹਾਜ਼, ਤਰਨਤਾਰਨ ਨੇੜੇ ਸਰਹਾਲੀ ਕਸਬੇ ਦੇ ਜੁਝਾਰੂ ਵਪਾਰੀ ਬਾਬਾ ਗੁਰਦਿਤ ਸਿੰਘ ਨੇ ਜਪਾਨੀਆਂ ਤੋਂ ਉਦੋਂ ਕਿਰਾਏ ’ਤੇ ਲਿਆ ਸੀ ਜਦੋਂ ਉਸ ਨੇ ਕੈਨੇਡਾ ਜਾਣ ਦੀ ਉਡੀਕ ਵਿੱਚ ਹਾਂਗਕਾਂਗ ਦੇ ਗੁਰਦੁਆਰੇ ਵਿੱਚ ਖੱਜਲ-ਖੁਆਰ ਹੁੰਦੇ ਪੰਜਾਬੀਆਂ ਨੂੰ ਦੇਖਿਆ। ਇਹ ਜਹਾਜ਼ 1914 ਵਿੱਚ 376 ਯਾਤਰੀਆਂ ਨੂੰ ਲੈ ਕੇ ਵੈਨਕੂਵਰ (ਕੈਨੇਡਾ) ਲਈ ਰਵਾਨਾ ਹੋਇਆ ਸੀ।
‘ਸਾਕਾ ਕਾਮਾਗਾਟਾ ਮਾਰੂ’ ਵਿੱਚ ਜੋਸ਼ ਸਾਹਿਬ ਨੇ ‘ਟ੍ਰਿਬਿਊਨ’ ਸਮੇਤ ਦੇਸ਼ ਅਤੇ ਵਿਦੇਸ਼ ਦੇ ਅਖ਼ਬਾਰਾਂ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਹੈ ਜਿਨ੍ਹਾਂ ਨੇ ਤਤਕਾਲੀ ਬਰਤਾਨਵੀ ਹਕੂਮਤ ਦੀ ਪਰਵਾਹ ਨਾ ਕਰਦਿਆਂ ਹੱਕ ਅਤੇ ਸੱਚ ਦਾ ਹੋਕਾ ਦਿੱਤਾ ਸੀ।
‘ਟ੍ਰਿਬਿਊਨ’ ਨੇ 11 ਜੂਨ 1914 ਨੂੰ ਫਿਰ ਕਾਮਾਗਾਟਾ ਮਾਰੂ ਦੇ ਯਾਤਰੀਆਂ ਦਾ ਮਾਮਲਾ ਪ੍ਰਮੁੱਖਤਾ ਨਾਲ ਚੁੱਕਿਆ। ਬਰਾਡਲਾ ਹਾਲ ਵਿੱਚ ਹੋਈ ਲਾਹੌਰ ਵਾਸੀਆਂ ਦੀ ਇੱਕ ਮੀਟਿੰਗ ’ਤੇ ਟਿੱਪਣੀ ਕਰਦਿਆਂ ਅਖ਼ਬਾਰ ਨੇ ਲਿਖਿਆ ਸੀ- “ਮੀਟਿੰਗ ਵਿੱਚ ਗੁਰਦਿਤ ਸਿੰਘ ਅਤੇ ਉਸ ਦੇ ਸਾਥੀਆਂ ਨਾਲ ਹੋ ਰਹੇ ਧੱਕੇ ਬਾਰੇ ਪਲ-ਪਲ ਦੀ ਕਾਰਵਾਈ ’ਤੇ ਚਿੰਤਾ ਪ੍ਰਗਟ ਕੀਤੀ ਗਈ, ਜੋ ਆਪਣੇ ਦੇਸ਼ ਦੇ ਮਾਣ-ਸਨਮਾਨ ਲਈ ਕੈਨੇਡੀਅਨ ਸਰਕਾਰ ਦੀ ਧੱਕੇਸ਼ਾਹੀ ਦਾ ਦਲੇਰੀ ਨਾਲ ਮੁਕਾਬਲਾ ਕਰ ਰਹੇ ਸਨ। ‘ਟ੍ਰਿਬਿਊਨ’ ਅਖ਼ਬਾਰ ਨੇ ਉਨ੍ਹਾਂ ਸਾਹਸੀ ਪੰਜਾਬੀਆਂ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਹੈ ਜੋ ਆਪਣੇ ਦੇਸ਼ ਦੀ ਅਣਖ ਖਾਤਰ ਮੁਸੀਬਤਾਂ ਝੱਲ ਰਹੇ ਸਨ।” ਲਾਹੌਰ ਤੋਂ ਛਪਦੇ ‘ਹਿੰਦੂ’ ਨੇ ਵੀ ਦੋ ਲੇਖ ਪ੍ਰਕਾਸ਼ਤ ਕੀਤੇ। ‘ਕੈਨੇਡਾ ਵਿੱਚ ਰਾਸ਼ਟਰੀ ਮਾਣ ਦਾ ਸਵਾਲ’ ਸਿਰਲੇਖ ਹੇਠ ਅਖ਼ਬਾਰ ਨੇ ਲਿਖਿਆ ਹੈ, “ਗੋਰੀਆਂ ਕੌਮਾਂ ਐਨੀਆਂ ਬੇਕਿਰਕ, ਬੇਗ਼ੈਰਤ ਅਤੇ ਹਮਦਰਦੀ-ਵਿਹੂਣੀਆਂ ਹੋ ਚੁੱਕੀਆਂ ਹਨ ਕਿ ਉਹ ਹਿੰਦੁਸਤਾਨੀਆਂ ਦਾ ਆਪਣੇ ਦੇਸ਼ ਆਉਣਾ ਵੀ ਬਰਦਾਸ਼ਤ ਨਹੀਂ ਕਰਦੀਆਂ; ਕੈਨੇਡੀਅਨ ਸਰਕਾਰ ਜ਼ੁਲਮ ਦੇ ਸਾਰੇ ਹੱਦ-ਬੰਨੇ ਟੱਪ ਚੁੱਕੀ ਹੈ ਅਤੇ ਉੱਥੋਂ ਦੇ ਮੰਤਰੀ ਪੱਖਪਾਤ ਨਾਲ ਐਨੇ ਅੰਨ੍ਹੇ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਦਿਸਦਾ ਕਿ ਅਜਿਹੇ ਵਤੀਰੇ ਦਾ ਅਸਰ ਹਿੰਦੁਤਸਾਨ ’ਤੇ ਕੀ ਪਵੇਗਾ।” ਦਸ ਜੂਨ ਦੇ ਆਪਣੇ ਅੰਕ ਵਿੱਚ ਲਾਹੌਰ ਦੇ ‘ਦੇਸ਼’ ਨੇ ਇਸ ਮੁੱਦੇ ’ਤੇ ਚਰਚਾ ਕਰਦਿਆਂ ਲਿਖਿਆ ਸੀ, “ਹਿੰਦੁਸਤਾਨੀਆਂ ਦਾ ਫ਼ਰਜ਼ ਬਣ ਜਾਂਦਾ ਹੈ ਕਿ ਅਜਿਹੀ ਬੇਇਨਸਾਫ਼ੀ ਖ਼ਿਲਾਫ਼ ਡਟ ਜਾਣ। ਲਾਹੌਰ ਨੂੰ ਆਪਣੀ ਸੁਸਤੀ ਛੱਡਣੀ ਚਾਹੀਦੀ ਹੈ ਤੇ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਦੇ ਕਾਜ ਦੀ ਹਮਾਇਤ ਵਿੱਚ ਥਾਂ-ਥਾਂ ਮੀਟਿੰਗਾਂ ਹੋਣੀਆਂ ਚਾਹੀਦੀਆਂ ਹਨ।”
ਕਾਮਰੇਡ ਜੋਸ਼ ਅਨੁਸਾਰ ਪੰਜਾਬ ਦੇ ਅਖ਼ਬਾਰਾਂ ਦੀ ਉਕਤ ਪ੍ਰਤੀਕਿਰਿਆ ਤੋਂ ਇਹ ਚਿੱਟੇ ਦਿਨ ਵਾਂਗ ਸਾਫ਼ ਹੋ ਜਾਂਦਾ ਹੈ ਕਿ ਹਿੰਦੂ, ਮੁਸਲਿਮ ਅਤੇ ਸਿੱਖ ਘੱਟੋ-ਘੱਟ ਉਸ ਮਾਮਲੇ ’ਤੇ ਤਾਂ ਇਕਜੁਟ ਹੋਏ ਸਨ ਜੋ ਬਰਤਾਨਵੀ ਪਰਜਾ ਦੇ ਤੌਰ ’ਤੇ ਬ੍ਰਿਟਿਸ਼ ਕਾਲੋਨੀ (ਕੈਨੇਡਾ) ਦੇ ਪਰਵਾਸ ਨਾਲ ਸਬੰਧ ਰੱਖਦਾ ਸੀ। ਪੱਤਰਕਾਰੀ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ ਹੈ ਅਤੇ ਇਸ ਪਰਿਭਾਸ਼ਾ ’ਤੇ ਪੰਜਾਬ ਤੋਂ ਇਲਾਵਾ ਕੈਨੇਡਾ ਦੇ ਅਖ਼ਬਾਰ ਵੀ ਖਰੇ ਉਤਰੇ ਹਨ ਜਿਨ੍ਹਾਂ ਨੇ ਆਪਣਾ ਪੱਤਰਕਾਰੀ ਧਰਮ ਬਾਖ਼ੂਬੀ ਨਿਭਾਇਆ ਸੀ।
ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਦੇ ਪੁਰਾਤੱਤਵ ਵਿਭਾਗ ਦੇ ਪੰਨੇ ਫਰੋਲਦਿਆਂ ਕਾਮਰੇਡ ਜੋਸ਼ ਨੇ ਅਜਿਹੇ ਤੱਥ ਸਾਹਮਣੇ ਲਿਆਂਦੇ ਹਨ ਜਿਨ੍ਹਾਂ ਨੂੰ ਪੜ੍ਹਦਿਆਂ ਕੈਨੇਡਾ ਅਤੇ ਹਿੰਦੁਸਤਾਨ ਦੀ ਬਰਤਾਨਵੀ ਹਕੂਮਤ ਦਾ ਘਿਨਾਉਣਾ ਚਿਹਰਾ ਸਾਹਮਣੇ ਆਉਂਦਾ ਹੈ। ਕਾਮਾਗਾਟਾ ਮਾਰੂ ਦੇ ਮੁਸਾਫ਼ਰ ਸਿਆਸੀ ਲੋਕ ਨਹੀਂ ਸਨ ਪਰ ਗੋਰਿਆਂ ਦੇ ਨਸਲਵਾਦ ਤੇ ਅਣ-ਮਨੁੱਖੀ ਵਰਤਾਰੇ ਨੇ ਇੱਕ ਵਪਾਰੀ ਬਾਬਾ ਗੁਰਦਿਤ ਸਿੰਘ ਨੂੰ ਆਜ਼ਾਦੀ ਸੰਗਰਾਮੀਆਂ ਦੀ ਮੂਹਰਲੀ ਕਤਾਰ ਵਿੱਚ ਖੜਾ ਕਰ ਦਿੱਤਾ। ਮੁਸਾਫ਼ਰਾਂ ਵਿੱਚ ਸਾਬਕਾ ਫ਼ੌਜੀਆਂ ਦੀ ਬਹੁਤਾਤ ਸੀ ਜੋ ਬਰਤਾਨਵੀ ਸਾਮਰਾਜ ਦੇ ਪਸਾਰ ਲਈ ਜਾਨ ਹੂਲ ਕੇ ਲੜੇ ਸਨ। ਵੈਨਕੂਵਰ ਦੇ ਸਮੁੰਦਰੀ ਤੱਟ ’ਤੇ ਅੱਠ ਹਫ਼ਤੇ ਬਰਤਾਨਵੀ ਬਸਤੀ ਦੇ ਹਾਕਮਾਂ ਨੇ ਜੋ ਸਲੂਕ ਕੀਤਾ, ਉਸ ਨਾਲ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਸਨ ਜਿਸ ਨਾਲ ਆਜ਼ਾਦੀ ਸੰਗਰਾਮ ਲਈ ਰਾਹ ਪੱਧਰਾ ਹੋ ਗਿਆ ਸੀ। ਜਹਾਜ਼ ਵਿੱਚ ਬੱਚੇ ਅਤੇ ਬੁੱਢੇ ਵੀ ਸਵਾਰ ਸਨ ਜੋ ਸਮੁੰਦਰ ਵਿੱਚ ਰਹਿ ਕੇ ਵੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਸਨ। ਹੇਠ ਲਿਖੀਆਂ ਸਤਰਾਂ ਇਸ ਵਿਥਿਆ ਨੂੰ ਬਿਆਨ ਕਰਦੀਆਂ ਹਨ:
ਦੇਸ ਪੈਣ ਧੱਕੇ, ਪ੍ਰਦੇਸ ਢੋਈ ਨਾ,
ਸਾਡੇ ਪ੍ਰਦੇਸੀਆਂ ਦਾ ਦੇਸ ਕੋਈ ਨਾ।
ਜ਼ਬਰਦਸਤ ਕਾਨੂੰਨੀ ਲੜਾਈ ਦੇ ਬਾਵਜੂਦ ਹਿੰਦੁਸਤਾਨੀਆਂ ਨੂੰ ਕੈਨੇਡਾ ਦੀ ਧਰਤੀ ’ਤੇ ਪੈਰ ਰੱਖਣਾ ਨਸੀਬ ਨਾ ਹੋਇਆ। ਉਸ ਵੇਲੇ ਬ੍ਰਿਟਿਸ਼ ਕੋਲੰਬੀਆ ਖੇਤੀਬਾੜੀ ਅਤੇ ਸਨਅਤ ਪੱਖੋਂ ਪਛੜਿਆ ਹੋਇਆ ਸੀ ਜਿਸ ਕਰਕੇ ਮਿਹਨਤੀ ਪੰਜਾਬੀ ਕਿਸਾਨ, ਖ਼ਾਸ ਤੌਰ ’ਤੇ ਸਿੱਖ ਸਿੰਗਾਪੁਰ, ਹਾਂਗਕਾਂਗ ਅਤੇ ਸ਼ੰਘਾਈ ਦੇ ਰਸਤੇ ਕੈਨੇਡਾ ਜਾ ਰਹੇ ਸਨ। ਬਾਬਾ ਗੁਰਦਿਤ ਸਿੰਘ ਵੱਲੋਂ ਕਿਰਾਏ ’ਤੇ ਲਏ ਗਏ ਜਪਾਨੀ ਜਹਾਜ਼ ਵਿੱਚ ਬਹੁਤਾਤ ਭਾਵੇਂ ਸਿੱਖਾਂ ਦੀ ਸੀ ਪਰ ਉਸ ਵਿੱਚ ਥੋੜ੍ਹੀ ਕੁ ਗਿਣਤੀ ਵਿੱਚ ਹਿੰਦੂ ਅਤੇ ਮੁਸਲਮਾਨ ਵੀ ਸ਼ਾਮਲ ਸਨ। ਜਹਾਜ਼ ਕਿਰਾਏ ’ਤੇ ਲੈਣ ਲਈ ਗੁਰਦਿਤ ਸਿੰਘ ਨੇ ਸ੍ਰੀ ਗੁਰੂ ਨਾਨਕ ਕੰਪਨੀ ਬਣਾ ਕੇ ਕਾਮਾਗਾਟਾ ਮਾਰੂ ਜਹਾਜ਼ ਕਿਰਾਏ ’ਤੇ ਲਿਆ ਸੀ। ਕੈਨੇਡਾ ਦੀ ਧਰਤੀ ’ਤੇ ਉਤਰਨ ਲਈ ਉਨ੍ਹਾਂ ਨੂੰ ਅੱਠ ਹਫ਼ਤਿਆਂ ਦੇ ਇੰਤਜ਼ਾਰ ਤੋਂ ਬਾਅਦ ਉੱਥੋਂ ਦੀ ਬਾਵਰਦੀ ਪੁਲੀਸ ਦੇ ਦਮਨ-ਚੱਕਰ ਦਾ ਸਾਹਮਣਾ ਕਰਨਾ ਪਿਆ। ਅਠਾਰਾਂ ਜੁਲਾਈ ਦੀ ਅੱਧੀ ਰਾਤ ਜਦੋਂ ਬਹੁਤੇ ਮੁਸਾਫ਼ਰ ਘੂਕ ਉਨੀਂਦਰੇ ਵਿੱਚ ਸਨ ਤਾਂ 400 ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਨੇ ਸਟੀਮਰ ’ਤੇ ਅਚਾਨਕ ਹੱਲਾ ਬੋਲ ਦਿੱਤਾ ਸੀ। ਦੋਵਾਂ ਧਿਰਾਂ ਵਿੱਚ ਗਹਿਗੱਚ ਲੜਾਈ ਹੋਈ ਜਿਸ ਵਿੱਚ ਜਹਾਜ਼ ਦੇ ਕਪਤਾਨ ਸਮੇਤ ਕਈ ਜ਼ਖ਼ਮੀ ਹੋ ਗਏ। ਅਖ਼ਬਾਰਾਂ ਨੇ ਫਿਰ ਆਪਣੀ ਸਾਰਥਿਕ ਭੂਮਿਕਾ ਨਿਭਾਉਂਦਿਆਂ ਬਰਤਾਨਵੀ ਸਾਮਰਾਜ ਅਤੇ ਇਸ ਦੀ ਬਸਤੀ ਨੂੰ ਖ਼ੂਬ ਭੰਡਿਆ। ਵੈਨਕੂਵਰ ਤੋਂ ਛਪਣ ਵਾਲੇ ‘ਦਿ ਸਨ’ ਨੇ 24 ਜੁਲਾਈ 1914 ਦੇ ਅੰਕ ਵਿੱਚ ਛਾਪੇ ਸੰਪਾਦਕੀ ਵਿੱਚ ਇਸ ਹੌਲਨਾਕ ਘਟਨਾ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਤੋਂ ਬਾਅਦ ਹਫ਼ਤਾਵਾਰੀ ‘ਗ਼ਦਰ’ ਨੇ ਹਿੰਦੁਸਤਾਨ, ਅਮਰੀਕਾ ਅਤੇ ਕੈਨੇਡਾ ਸਮੇਤ ਬਰਤਾਨਵੀ ਬਸਤੀਆਂ ਵਿੱਚ ਰਹਿੰਦੇ ਹਿੰਦੁਸਤਾਨੀਆਂ ਨੂੰ ਜੰਗ ਵਿੱਢਣ ਦਾ ਹੋਕਾ ਦੇ ਦਿੱਤਾ:
“ਯੋਧਿਓ! ਜੰਗ ਦਾ ਨਾਦ ਵੱਜ ਗਿਆ ਹੈ। ਜਰਮਨੀ ਅਤੇ ਇੰਗਲੈਂਡ ਵਿਚਾਲੇ ਜੰਗ ਛਿੜ ਪਈ ਹੈ। ਹੁਣ ਮੌਕਾ ਹੈ ਧਰਤੀ ਮਾਂ ਨੂੰ ਆਜ਼ਾਦ ਕਰਵਾਉਣ ਦਾ… ਖੁੱਲ੍ਹੇ ਤੌਰ ’ਤੇ ਗ਼ਦਰ ਦਾ ਪ੍ਰਚਾਰ ਕਰੋ। ਆਪਣੇ ਹਮਵਤਨ ਫ਼ੌਜੀਆਂ ਤੋਂ ਹਥਿਆਰ ਲਓ ਤੇ ਜਿੱਥੇ ਵੀ ਅੰਗਰੇਜ਼ ਮਿਲੇ, ਵੱਢ ਸੁੱਟੋ। ਪੂਰੀ ਆਸ ਹੈ ਕਿ ਜਰਮਨੀ ਤੁਹਾਡੀ ਮਦਦ ਕਰੇਗਾ। ਨੇਪਾਲ ਅਤੇ ਅਫ਼ਗ਼ਾਨਿਸਤਾਨ ਤੋਂ ਮਦਦ ਲਓ। ਚੇਤੇ ਰੱਖੋ 1857 ਦਾ ਗ਼ਦਰ ਵੀ ਅਜਿਹੇ ਹੀ ਮੌਕੇ ਹੋਇਆ ਸੀ।”
ਹਿੰਦੁਸਤਾਨ ਦੇ ਸਵੈਮਾਣ ਦੀ ਅੱਠ ਹਫ਼ਤਿਆਂ ਤਕ ਚੱਲੀ ਜਦੋਜਹਿਦ ਤੋਂ ਬਾਅਦ ਰਸਦ-ਪਾਣੀ ਦੀਆਂ ਸ਼ਰਤਾਂ ਮਨਵਾ ਕੇ ਕਾਮਾਗਾਟਾ ਮਾਰੂ ਕੋਲਕਾਤਾ ਲਈ ਰਵਾਨਾ ਹੋ ਗਿਆ। ਇਸ ਜ਼ਿੱਲਤ ਭਰੀ ਦਾਸਤਾਨ ਤੋਂ ਬਾਅਦ ਅਣਗਿਣਤ ਹਿੰਦੁਸਤਾਨੀਆਂ ਨੇ ਅਮਰੀਕਾ ਅਤੇ ਕੈਨੇਡਾ ਨੂੰ ਅਲਵਿਦਾ ਕਹਿ ਕੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਲੈਣ ਦਾ ਮਨ ਬਣਾ ਲਿਆ ਸੀ।
ਕੋਲਕਾਤਾ ਪਹੁੰਚ ਕੇ ਮੁਸਾਫ਼ਰਾਂ ਨੂੰ ਬਰਤਾਨਵੀ ਸਾਮਰਾਜ ਦੇ ਵਹਿਸ਼ੀ ਵਤੀਰੇ ਦਾ ਮੁੜ ਸਾਹਮਣਾ ਕਰਨਾ ਪਿਆ। ਆਪਣੇ ਵਤਨ ਵਿੱਚ ਅਜਿਹਾ ਅਣ-ਮਨੁੱਖੀ ਵਰਤਾਰਾ ਹੋਰ ਵੀ ਦੁਖਦਾਇਕ ਸੀ। ਸਤਾਈ ਸਤੰਬਰ ਨੂੰ ਕਾਮਾਗਾਟਾ ਮਾਰੂ ਅਜੇ ਕੋਲਕਾਤਾ ਤੋਂ 70 ਮੀਲ ਦੂਰ ਸੀ ਕਿ ਇਸ ਨੂੰ ਤੂਫ਼ਾਨੀ ਸਮੁੰਦਰ ਵਿੱਚ ਰੁਕਣ ਦਾ ਇਸ਼ਾਰਾ ਮਿਲਿਆ। ਅੰਗਰੇਜ਼ ਅਫ਼ਸਰ ਜਹਾਜ਼ ’ਤੇ ਦਗੜ-ਦਗੜ ਚੜ੍ਹਿਆ ਤੇ ਉਸ ਨੇ ਬਾਬਾ ਗੁਰਦਿਤ ਸਿੰਘ ਨੂੰ ਜਹਾਜ਼ ’ਤੇ ਫਹਿਰਾ ਰਹੇ ਝੰਡੇ ਉੱਪਰ ਲਿਖੀ ਇਬਾਰਤ ਬਾਰੇ ਪੁੱਛਿਆ। ਉਨ੍ਹਾਂ ਰੋਹਬਦਾਰ ਆਵਾਜ਼ ਵਿੱਚ ਜਵਾਬ ਦਿੱਤਾ, “ਸਤਿ ਸ੍ਰੀ ਅਕਾਲ, ਅੱਲ੍ਹਾ-ਹੂ-ਅਕਬਰ ਅਤੇ ਵੰਦੇ ਮਾਤਰਮ।”
29 ਸਤੰਬਰ ਨੂੰ ਕਾਮਾਗਾਟਾ ਮਾਰੂ ਨੂੰ ਕੋਲਕਾਤਾ ਤੋਂ ਕਰੀਬ 14 ਮੀਲ ਦੂਰ ਬਜਬਜ ਘਾਟ ’ਤੇ ਲੰਗਰ ਸੁੱਟਣ ਲਈ ਕਿਹਾ ਗਿਆ। ਮੁਸਾਫ਼ਰਾਂ ਨੂੰ ਗੋਰਿਆਂ ਨੇ ਠੁੱਡੇ ਅਤੇ ਧੱਕੇ ਮਾਰ-ਮਾਰ ਕੇ ਜਹਾਜ਼ ਤੋਂ ਜ਼ਬਰਦਸਤੀ ਉਤਾਰਿਆ। ਬਾਬਾ ਗੁਰਦਿੱਤ ਸਿੰਘ ਨੇ ਸਿਰ ’ਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਚੁੱਕੀ ਹੋਈ ਸੀ। ਉਹ ਕੋਲਕਾਤਾ ਦੇ ਕਿਸੇ ਗੁਰਦੁਆਰੇ ਵਿੱਚ ਇਸ ਦਾ ਸੁੱਖ ਆਸਣ ਕਰਨਾ ਚਾਹੁੰਦੇ ਸਨ। ਇਸੇ ਦੌਰਾਨ ਗੋਰੀ ਪੁਲੀਸ ਨਾਲ ਮੁਸਾਫ਼ਰਾਂ ਦੀ ਝੜੱਪ ਹੋਈ ਜਿਸ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ 19 ਮੁਸਾਫ਼ਰ ਸ਼ਹੀਦ ਅਤੇ 23 ਜ਼ਖ਼ਮੀ ਹੋ ਗਏ ਸਨ। ਚਾਰ ਸਾਲ ਬਾਅਦ ਜਲ੍ਹਿਆਂਬਾਲਾ ਬਾਗ਼ ਵਿੱਚ ਕਾਮਾਗਾਟਾ ਮਾਰੂ ਦੇ ਝੰਡੇ ’ਤੇ ਲਿਖੇ ‘ਸਤਿ ਸ੍ਰੀ ਅਕਾਲ, ਅੱਲ੍ਹਾ-ਹੂ-ਅਕਬਰ ਅਤੇ ਵੰਦੇ ਮਾਤਰਮ’ ਦੇ ਗੂੰਜੇ ਨਾਅਰੇ ਦੀ ਬਦੌਲਤ ਘਰ-ਘਰ ਆਜ਼ਾਦੀ ਦੀ ਮਸ਼ਾਲ ਬਲੀ।

No comments:
Post a Comment