ਇਨਕਲਾਬੀ ਸ਼ਤਾਬਦੀਆਂ, ਗ਼ਦਰ ਪਾਰਟੀ ਦੀ ਸਥਾਪਨਾ (1913), ਕਾਮਾਗਾਟਾਮਾਰੂ ਜਹਾਜ਼ ਅਤੇ ਸਾਕਾ ਬਜਬਜ ਘਾਟ (1914) ਨੂੰ ਸਮਰਪਿਤ ‘ਗ਼ਦਰ ਦੀ ਗੂੰਜ’ (ਚੋਣਵੀਂ ਕਵਿਤਾ) ਦਾ ਪਾਠ ਕਰਦਿਆਂ ਪਾਸ਼ ਦੀ ਨਜ਼ਮ ਦੀਆਂ ਸਤਰਾਂ ਯਾਦ ਆਉਂਦੀਆਂ ਹਨ – ਨੰਗਿਆਂ ਪੈਰਾਂ ਦੀ ਕਵਿਤਾ, ਚਿੱਕੜ ਵਿੱਚ ਲਿਖੀ, ਬੇਨਾਮ ਕਵੀਆਂ ਨੇ। ‘ਗ਼ਦਰ ਦੀ ਗੂੰਜ’ ਸੰਗ੍ਰਹਿ ਦੀਆਂ ਅਣਗਿਣਤ ਕਵਿਤਾਵਾਂ ਅਗਿਆਤ ਸੰਗਰਾਮੀਆਂ ਦੇ ਅਮੋੜ ਵੇਗ ਦੀ ਦੇਣ ਹਨ। ਇਹ ਕਵਿਤਾਵਾਂ ਗ਼ੁਲਾਮੀ ਦਾ ਜੂਲਾ ਲਾਹ ਕੇ ਨਵੇਂ ਸਮਾਜ ਦੀ ਸਿਰਜਣਾ ਕਰਨ ਦੀ ਜੁਸਤਜੂ ਲੈ ਕੇ ਘਰੋਂ ਨਿਕਲੇ ਸਿਰਲੱਥ ਯੋਧਿਆਂ ਦੀਆਂ ਰਚਨਾਵਾਂ ਹਨ। ਇਹ ਰਚਨਾਵਾਂ ਰਵਾਇਤੀ ਬਿੰਬਾਂ, ਉਪਮਾਵਾਂ ਅਤੇ ਅਲੰਕਾਰਾਂ ਨਾਲ ਸ਼ਿੰਗਾਰੀਆਂ ਹੋਈਆਂ ਨਹੀਂ ਹਨ ਤੇ ਨਾ ਹੀ ਇਨ੍ਹਾਂ ਦਾ ਉਦਰੇਵੇਂ ਅਤੇ ਉਦਾਸੀਆਂ ਨਾਲ ਕੋਈ ਸਬੰਧ ਹੈ।
ਵਿਦਰੋਹ ਦੀ ਵਾਟ ’ਤੇ ਤੁਰਨ ਵਾਲੇ ਸੰਗਰਾਮੀ ਗੂੜ੍ਹੇ ਹਨੇਰੇ ਨੂੰ ਚੀਰਦੇ ਹੋਏ ਰੋਸ਼ਨੀ ਦੀ ਤਲਾਸ਼ ਕਰਦੇ ਹਨ। ਉਨ੍ਹਾਂ ਦੀ ਉਡਾਰੂ ਸੋਚ ਜਾਂ ਕੋਈ ਆਜ਼ਾਦ ਜਜ਼ਬਾ ਉੱਡਦੇ ਬਾਜ਼ਾਂ ਤੋਂ ਵੀ ਲੰਮੀ ਉਡਾਰੀ ਮਾਰਦਾ ਹੈ। ਇਹ ਕਵਿਤਾਵਾਂ ਗੋਰਿਆਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਵਿੱਢੇ ਸੰਘਰਸ਼ ’ਚੋਂ ਪੈਦਾ ਹੋਈਆਂ ਹਨ। ਇਨ੍ਹਾਂ ਦਾ ਸਬੰਧ ਅਬੁੱਝ ਰਮਜ਼ਾਂ, ਖ਼ਿਆਲਾਂ ਦੇ ਲਤੀਫ਼ ਹੁਲਾਰਿਆਂ, ਝਲਕਾਰਿਆਂ ਜਾਂ ਨਜ਼ਾਰਿਆਂ ਨਾਲ ਵੀ ਨਹੀਂ ਹੈ। ਇਸੇ ਲਈ ਇਨ੍ਹਾਂ ਵਿੱਚ ਵਰਤੀ ਗਈ ਸ਼ਬਦਾਵਲੀ ਠੇਠ ਅਤੇ ਸਰਲ ਹੈ। ਇਹ ਕਵਿਤਾਵਾਂ ‘ਸੌ ਸੁਨਿਆਰ ਦੀ, ਇੱਕ ਲੁਹਾਰ ਦੀ’ ਵਾਂਗ ਵਦਾਣ ’ਤੇ ਹਥੌੜੇ ਵਾਂਗ ਵੱਜਣ ਵਾਲੀਆਂ ਹਨ।
ਅਮੋਲਕ ਸਿੰਘ ਦੀ ਸੰਪਾਦਨਾ ਹੇਠ ‘ਗ਼ਦਰ ਦੀ ਗੂੰਜ’ ਵਿੱਚ ਛਪੀਆਂ ਕਵਿਤਾਵਾਂ ਉਨ੍ਹਾਂ ਪਾਠਕਾਂ ਲਈ ਨਹੀਂ ਹਨ ਜੋ ਕਿਸੇ ਸਾਹਿਤਕ ਵੰਨਗੀ ਵਿੱਚੋਂ ਗਹਿਰਾਈਆਂ ਅਤੇ ਉਚਾਈਆਂ ਦੀ ਤਲਾਸ਼ ਕਰਦਿਆਂ ਹਵਾ ਵਿੱਚ ਲਟਕੇ ਰਹਿਣਾ ਚਾਹੁੰਦੇ ਹਨ। ਕਵਿਤਾ ਦੇ ਦਿਸਹੱਦਿਆਂ ਨੂੰ ਛੋਹਣ ਦੀ ਬਜਾਏ ਗ਼ਦਰੀ ਬਾਬੇ ਸ਼ਬਦਾਂ ਦੇ ਰੋਹਲੇ ਬਾਣ ਛੱਡਦੇ ਹਨ। ਉਹ ਲੰਮੀ ਗੁਫ਼ਾ ਦੇ ਹਰ ਕੋਨੇ ਵਿੱਚ ਦੀਵਾ ਜਗਾਉਣ ਦੀ ਕੋਸ਼ਿਸ਼ ਕਰਦੇ ਹਨ। ਕੌਮ ਦੀ ਰੂਹਾਨੀ ਗਿਰਾਵਟ ’ਤੇ ਚਿੰਤਾ ਪ੍ਰਗਟ ਕਰਦਿਆਂ ਉਹ ਦੇਸ਼ ਵਾਸੀਆਂ ਦੀ ਅੰਤਰ-ਆਤਮਾ ਨੂੰ ਝੰਜੋੜਨ ਦੀ ਕੋਸ਼ਿਸ਼ ਕਰਦੇ ਹਨ।
‘ਗ਼ਦਰ ਦੀ ਗੂੰਜ’ ਦੀਆਂ ਲਗਪਗ ਸਾਰੀਆਂ ਕਵਿਤਾਵਾਂ ‘ਗ਼ਦਰ’ ਅਤੇ ‘ਹਿੰਦੁਸਤਾਨ ਗ਼ਦਰ’ ਅਖ਼ਬਾਰ ਵਿੱਚ ਛਪੀਆਂ ਹੋਈਆਂ ਹਨ। ‘ਗ਼ਦਰ’ ਲਹਿਰ ਜਾਂ ਗ਼ਦਰ ਅਖ਼ਬਾਰ ਦਾ ਮਕਸਦ ਕੁੰਭਕਰਨੀ ਨੀਂਦ ਸੁੱਤੇ ਪਏ ਦੇਸ਼ ਵਾਸੀਆਂ ਨੂੰ ਜਗਾਉਣਾ ਸੀ। ਅਖ਼ਬਾਰਨਵੀਸੀ ਅਤੇ ਸਾਹਿਤ ਦਾ ਇਹ ਅਨੂਠਾ ਸੰਗਮ ਹੈ ਜਿਸ ਦੀ ਬਦੌਲਤ ਗ਼ਦਰ ਲਹਿਰ ਹੋਰ ਪ੍ਰਚੰਡ ਹੋਈ ਸੀ। ‘ਪੰਜਾਬੀ ਪੱਤਰਕਾਰੀ ਦਾ ਇਤਿਹਾਸ’ ਵਿੱਚ ਡਾ. ਮੇਘਾ ਸਿੰਘ ਲਿਖਦੇ ਹਨ:
‘‘ਹਿੰਦੁਸਤਾਨ ਗ਼ਦਰ ਵਿੱਚ ਪ੍ਰਕਾਸ਼ਤ ਕਾਵਿ-ਰਚਨਾਵਾਂ ਦੀ ਭਾਸ਼ਾ ਠੇਠ ਅਤੇ ਰਵਾਇਤੀ ਛੰਦ-ਬੰਦੀ ਭਰਪੂਰ ਹੋਣ ਕਰ ਕੇ ਸਾਹਿਤਕ ਮੁੱਲ ਰੱਖਦੀ ਹੈ। ਇਸ ਕਵਿਤਾ ਵਿੱਚ ਉਸ ਵੇਲੇ ਦੀਆਂ ਪ੍ਰਚਲਤ ਲਗਪਗ ਸਾਰੀਆਂ ਵੰਨਗੀਆਂ ਜਿਵੇਂ ਬੈਂਤ, ਕਬਿੱਤ, ਕੋਰੜਾ, ਸੀਹਰਫ਼ੀ, ਪੈਂਤੀ ਅੱਖਰੀ, ਬਾਰਾਂਮਾਹ ਉਪਲੱਬਧ ਹਨ।’’
‘ਗ਼ਦਰ’ ਵਿੱਚ ਛਪਦੇ ਇਸ਼ਤਿਹਾਰਾਂ ਦਾ ਮਕਸਦ ਅਖ਼ਬਾਰ ਜਾਂ ਕਿਸੇ ਅਦਾਰੇ ਦੀ ਆਰਥਿਕਤਾ ਨੂੰ ਹੁਲਾਰਾ ਦੇਣਾ ਨਹੀਂ ਸੀ। ਇਨ੍ਹਾਂ ਵਚਿੱਤਰ ਇਸ਼ਤਿਹਾਰਾਂ ਦੀ ਇਬਾਰਤ ਸਿਰ ਤਲੀ ’ਤੇ ਰੱਖ ਕੇ ਗ਼ਦਰ ਦਾ ਹੋਕਾ ਦੇਣ ਵਾਲੀ ਹੈ। ‘ਹਿੰਦੁਸਤਾਨ ਗ਼ਦਰ’ (1914) ਦੇ ਅੰਕ ਦੇ ਮੁੱਖ ਪੰਨੇ ’ਤੇ ਛਪਿਆ ਦਿਲਚਸਪ ਇਸ਼ਤਿਹਾਰ ਗ਼ਦਰ ਲਹਿਰ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ:
ਲੋੜ ਹੈ ਨਿਡਰ ਬਹਾਦਰ ਸਿਪਾਹੀਆਂ ਦੀ।
ਹਿੰਦੁਸਤਾਨ ਵਿੱਚ ਗ਼ਦਰ ਮਚਾਉਣ ਲਈ।
ਤਨਖਾਹ – ਮੌਤ।
ਇਨਾਮ – ਸ਼ਹੀਦੀ।
ਪੈਨਸ਼ਨ – ਆਜ਼ਾਦੀ।
ਮੁਕਾਮ – ਹਿੰਦੁਸਤਾਨ।
‘ਗ਼ਦਰ’/‘ਹਿੰਦੁਸਤਾਨ ਗ਼ਦਰ’ (1913) ਵਿੱਚ ਇੱਕ ‘ਪੰਜਾਬੀ ਸਿੰਘ’ ਵੱਲੋਂ ‘ਗ਼ਦਰ-ਪ੍ਰੇਮ’ ਸਿਰਲੇਖ ਹੇਠ ਲਿਖੀ ਕਵਿਤਾ ਵਿੱਚ ਇਸ ਸਪਤਾਹਿਕ ਅਖ਼ਬਾਰ ਦਾ ਮਕਸਦ ਸਪਸ਼ਟ ਕੀਤਾ ਗਿਆ ਹੈ:
ਨਾਲ ਦਿਲੀ ਪ੍ਰੇਮ ਦੇ ‘ਗ਼ਦਰ’ ਪੜ੍ਹਨਾ,
ਇਹਦੇ ਨਾਲ ਹੀ ਬਚੇਗੀ ਜਾਨ ਸਾਡੀ।
ਕਿਸੇ ਕੰਮ ਦੇ ਹੋਰ ਅਖ਼ਬਾਰ ਨਹੀਂ,
ਐਵੇਂ ਲਾਹੁੰਦੇ ਸਿਰੋਂ ਮਕਾਣ ਸਾਡੀ।
ਦੇਗ ਅਤੇ ਤੇਗ਼ ਚਲਾਉਣ ਵਾਲੇ ਗ਼ਦਰੀ ਬਾਬੇ ਰਾਜਨੀਤਕ ਤੌਰ ’ਤੇ ਵੀ ਬੇਹੱਦ ਸਚੇਤ ਸਨ। ਦੇਸ਼-ਦੇਸ਼ਾਂਤਰ ਤੋਂ ਇਲਾਵਾ ਉਨ੍ਹਾਂ ਨੂੰ ਸੱਤ ਸਮੁੰਦਰ ਪਾਰ ਦੇ ਮੁਲਕਾਂ ਦੀ ਵੀ ਪੂਰੀ ਸੋਝੀ ਸੀ। ਗ਼ਦਰ/ਹਿੰਦੁਸਤਾਨ ਗ਼ਦਰ ਦੇ ਜਨਵਰੀ 1914 ਦੇ ਅੰਕ ਵਿੱਚ ਇੱਕ ਹੋਰ ‘ਪੰਜਾਬੀ ਸਿੰਘ’ ਦੀ ਕਵਿਤਾ, ‘ਗ਼ਦਰ ਦਾ ਹੋਕਾ’ ਉਨ੍ਹਾਂ ਦੀ ਰਣਨੀਤੀ ਅਤੇ ਸਿਆਸੀ ਸੋਝੀ ਬਾਰੇ ਇਸ਼ਾਰਾ ਕਰਦੀ ਹੈ ਕਿ ਅਫ਼ੀਮਚੀਆਂ ਦੀ ਕੌਮ ਵਜੋਂ ਬਦਨਾਮ ਸੁੱਤਾ ਹੋਇਆ ਚੀਨ ਵੀ ਜਾਗ ਪਿਆ ਹੈ:
ਮਰਨਾ ਭਲਾ ਗ਼ੁਲਾਮੀ ਦੀ ਜ਼ਿੰਦਗੀ ਤੋਂ
ਨਹੀਂ ਸੁਖਨ ਇਹ ਮਨੋਂ ਭੁਲਾਵਣੇ ਦਾ।
ਮੁਲਕ ਜਾਗਿਆ ਚੀਨ ਜੋ ਘੂਕ ਸੁੱਤਾ
ਢੋਲ ਬੱਜਿਆ ਹਿੰਦ ਜਗਾਵਣੇ ਦਾ।
ਗ਼ਦਰੀ ਬਾਬੇ ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ-ਬਦਨੀਤੀ ਤੋਂ ਭਲੀ-ਭਾਂਤ ਵਾਕਿਫ਼ ਸਨ। ਇਸੇ ਕਰ ਕੇ ਉਹ ਹਿੰਦੁਸਤਾਨ ਵਿੱਚ ਵਸਦੀਆਂ ਸਾਰੀਆਂ ਕੌਮਾਂ ਨੂੰ ਇੱਕ ਮੰਚ ’ਤੇ ਇਕੱਠਾ ਹੋਣ ਦਾ ਹੋਕਾ ਦਿੰਦੇ ਹਨ। ਇਹ ਸੱਦਾ, ਸੱਚੀ-ਸੁੱਚੀ ਪੱਤਰਕਾਰੀ ਨੂੰ ਪਰਣਾਏ ‘ਗ਼ਦਰ’ ਅਖ਼ਬਾਰ ਰਾਹੀਂ ਮਿਲਦਾ ਹੈ:
ਪੜ੍ਹ ਕੇ ਗ਼ਦਰ ਅਖ਼ਬਾਰ ਨੂੰ ਖ਼ਬਰ ਮਿਲੀ,
ਵੇਲਾ ਆ ਗਿਆ ਗ਼ਦਰ ਮਚਾਵਣੇ ਦਾ।
ਸ਼ਰਧਾ ਦੇ ਧਾਮ ਉਸਾਰਨ ਦੀ ਹੋੜ ਨੂੰ ਛੱਡ ਕੇ ਉਹ ਆਜ਼ਾਦੀ ਸੰਗਰਾਮ ਵਿੱਚ ਕੁੱਦਣ ਦੀ ਅਪੀਲ ਕਰਦੇ ਹਨ। ਸਰਲ ਭਾਸ਼ਾ ਵਰਤਦਿਆਂ ਉਹ ਕਹਿੰਦੇ ਹਨ:
‘ਪਾਣੀ ਪੱਤਿਆਂ ਨੂੰ ਕਿਸੇ ਕੰਮ ਨਾਹੀਂ,
ਵੇਲਾ ਆ ਗਿਆ ਜੜ੍ਹਾਂ ਨੂੰ ਪਾਵਣੇ ਦਾ।’
ਨੌਨਿਹਾਲ ਸਿੰਘ ਅਨੁਸਾਰ ਇਤਿਹਾਸਕ ਪੈੜਾਂ ਸਾਨੂੰ ਅਤੀਤ ਵੱਲ ਜਾਣ ਲਈ ਸੰਕੇਤ ਕਰਦੀਆਂ ਹਨ ਜਿੱਥੇ ਪ੍ਰਗਤੀਵਾਦੀ ਸਾਹਿਤਕ ਧਾਰਾ ਦਾ ਗੌਰਵਮਈ ਮੁੱਲ ਆਪਣਾ ਅਹਿਮ ਸਥਾਨ ਰੱਖਦਾ ਹੈ। ਗ਼ਦਰੀ ਸਾਹਿਤ ਵੀ ਉਸ ਦੀਆਂ ਮੁਢਲੀਆਂ ਕੜੀਆਂ ਦੀ ਇੱਕ ਅਹਿਮ ਵੰਨਗੀ ਹੈ ਜਿਸ ਨੂੰ ਬਣਦਾ ਸਥਾਨ ਨਹੀਂ ਦਿੱਤਾ ਗਿਆ। ਉਹ ਦੋ ਦਹਾਕੇ ਪਹਿਲਾਂ ਲਿਖੇ ਬਾਬਾ ਭਗਤ ਸਿੰਘ ਬਿਲਗਾ ਦੇ ਸ਼ਬਦ ਯਾਦ ਕਰਾਉਂਦਾ ਹੈ,‘‘…ਅੰਨ੍ਹੀ ਅਕੀਦਤ ਖ਼ਤਰਨਾਕ ਹੈ। ਓਨਾ ਹੀ ਖ਼ਤਰਨਾਕ ਹੈ ਪਿਓ-ਦਾਦਿਆਂ ਦੀ ਕਮਾਈ ਦੇ ਬੂਹੇ ਨਵੀਆਂ ਪੀੜ੍ਹੀਆਂ ਲਈ ਬੰਦ ਕਰ ਦੇਣਾ। ਪਰ ਹੋ ਕੀ ਰਿਹਾ ਹੈ? ਅੰਨ੍ਹੀ ਅਕੀਦਤ ਦਾ ਤਕਾਜ਼ਾ ਤਾਂ ਕੀਤਾ ਜਾ ਰਿਹਾ ਹੈ ਪਰ ਪਿਓ-ਦਾਦਿਆਂ ਦੇ ਖ਼ਜ਼ਾਨਿਆਂ ਉੱਤੇ ਨਵੀਆਂ ਪੀੜ੍ਹੀਆਂ ਦੇ ਸਨਮੁੱਖ ਵੱਡੇ ਤਾਲੇ ਲੱਗੇ ਹੋਏ ਹਨ। ਸੱਚੀ ਗੱਲ ਤਾਂ ਇਹ ਹੈ ਕਿ ਬਹੁਤ ਕੁਝ ਅਜਿਹਾ ਵੀ ਹੈ ਜੋ ਰੁਲ ਰਿਹਾ ਹੈ ਜਾਂ ਰੁਲਣ ਦਿੱਤਾ ਜਾ ਰਿਹਾ ਹੈ। ਪਰਵਾਸ ਦੀ ਪੀੜ ਹੰਢਾ ਰਹੇ ਹਿੰਦ ਵਾਸੀਆਂ ਦਾ ਸਹੀ ਤਰਜਮਾ ਹਨ ਇਹ ਦੋ ਸਤਰਾਂ:
ਦੇਸ਼ ਪੈਣ ਧੱਕੇ ਬਾਹਰ ਮਿਲੇ ਢੋਈ ਨਾ
ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ।
‘‘ਗ਼ਦਰੀ ਗੂੰਜਾਂ ’ਚ ਸਮੋਇਆ ਅਮੀਰ ਬੀਰ ਰਸ, ਮੁਰਦਾ ਕੌਮ ਵਿੱਚ ਨਵੀਂ ਰੂਹ ਫੂਕਦਾ ਹੈ। ਗ਼ਦਰੀ ਵਾਰਾਂ, ਢਾਡੀ ਰੰਗ ਅਤੇ ਲੋਕ ਮੁਹਾਵਰਿਆਂ ਦੀ ਲੇਖਣੀ ਆਮ ਲੋਕਾਂ ਦੇ ਪੱਲੇ ਵੀ ਪੈਂਦੀ ਹੈ ਅਤੇ ਗਾਇਨ ਪੱਖੋਂ ਜ਼ਬਾਨ ’ਤੇ ਵੀ ਚੜ੍ਹਦੀ ਹੈ।’’
ਹਿੰਦ ਦੇ ਬਹਾਦਰੋ ਕਿਓਂ ਬੈਠੇ ਚੁੱਪ ਜੀ,
ਅੱਗ ਲੱਗੀ ਦੇਸ਼ ਨਾ ਸਹਾਰੋ ਧੁੱਪ ਜੀ।
ਬੁਝਣੀ ਏਹ ਤਾਹੀਂ ਹੈ ਸਰੀਰ ਤੱਜ ਕੇ,
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ।
‘ਗ਼ਦਰ ਦੀ ਗੂੰਜ’ ਬਾਰੇ ਅਮੋਲਕ ਸਿੰਘ ਲਿਖਦਾ ਹੈ,‘‘ਅੱਧ-ਪਚੱਧੀ ਅਤੇ ਸੁਣੀ-ਸੁਣਾਈ ਜਾਣਕਾਰੀ ਦੇ ਸਿਰ ’ਤੇ ਗ਼ਦਰੀ ਸੰਗਰਾਮੀਆਂ ਉੱਪਰ, ‘ਹੋਸ਼ ਤੋਂ ਕੋਰੇ ਅਤੇ ਸਿਰਫ਼ ਜੋਸ਼ੀਲੇ’ ਹੋਣ ਦਾ ਲੇਬਲ ਚਿਪਕਾਉਣ ਵਾਲਿਆਂ ਦੇ ਇਲਜ਼ਾਮ ਨੂੰ ਮੂਲੋਂ ਨਕਾਰਦੀ ਹੈ ਗ਼ਦਰੀ ਕਵਿਤਾ। ਸੌ ਵਰ੍ਹੇ ਪਹਿਲਾਂ ਰਚੀ ਗ਼ਦਰ ਲਹਿਰ ਦੀ ਕਵਿਤਾ ਇਉਂ ਪ੍ਰਤੀਤ ਹੁੰਦੀ ਹੈ ਜਿਉਂ ਅੱਜ ਹੀ ਲਿਖੀ ਹੋਵੇ। ਅੱਜ ਅਤੇ ਆਉਣ ਵਾਲੇ ਕੱਲ੍ਹ ਬਾਰੇ ਲਿਖੀ ਹੋਵੇ। ਗ਼ਦਰੀਆਂ ਦੀ ਕਵਿਤਾ ਆਪਣੇ ਆਪ ਵਿੱਚ ਪ੍ਰਮਾਣ ਹੈ ਕਿ ਅਜਿਹੀ ਕਾਵਿ-ਸਿਰਜਣਾ, ਸਮਾਜਿਕ ਸਰੋਕਾਰਾਂ ਦੇ ਸਿਰਫ਼ ਪੱਤਣਾਂ ’ਤੇ ਖੜ੍ਹ ਕੇ ਨਹੀਂ ਕੀਤੀ ਜਾ ਸਕਦੀ। ਇਸ ਲਈ ਡੂੰਘੇ ਅਤੇ ਖ਼ੌਲਦੇ ਪਾਣੀਆਂ ਵਿੱਚ ਉਤਰਨਾ ਪੈਂਦਾ ਹੈ… ਗ਼ਦਰੀ ਕਵਿਤਾ ਨਵਾਂ ਜ਼ਮਾਨਾ ਲਿਆਉਣ ਲਈ ਨਵੀਂ ਤਰਜ਼ ਦਾ ਗੀਤ ਛੇੜਦੀ ਹੈ…
ਸੁੱਤੇ ਨੂੰ ਚਿਰ ਹੋਇਆ, ਹੋਏ ਗਿੱਦੜ ਉਦਾਲੇ ਨੇ
ਫੋਲ ਤਾਂ ਸੁੱਟੇ ਸਾਰੇ ਕੋਠੀਆਂ ਤੇ ਆਲੇ ਨੇ
ਛੱਡਿਆ ਨਾ ਕੋਈ ਤੇਰਾ ਬੂਟਾ ਤੇ ਬਾਗ਼ ਓ
ਸੁੱਤਿਆ ਤੂੰ ਜਾਗ ਸ਼ੇਰਾ…
ਮੁਨਸ਼ੀ ਪ੍ਰੇਮ ਚੰਦ ਅਨੁਸਾਰ ਸਾਹਿਤ ਕੇਵਲ ਜੀਅ ਪ੍ਰਚਾਵੇ ਦਾ ਸਾਧਨ ਨਹੀਂ। ਇਸ ਤੋਂ ਇਲਾਵਾ ਉਸ ਦਾ ਹੋਰ ਵੀ ਉਦੇਸ਼ ਹੈ। ਮਹਾਤਮਾ ਗਾਂਧੀ ਦਾ ਕਹਿਣਾ ਹੈ ਕਿ ਪੱਤਰਕਾਰੀ ਦਾ ਇੱਕ-ਮਾਤਰ ਉਦੇਸ਼ ਲੋਕ ਸੇਵਾ ਹੋਣਾ ਚਾਹੀਦਾ ਹੈ। ਗ਼ਦਰ ਅਖ਼ਬਾਰ ਅਤੇ ਗ਼ਦਰ-ਕਾਵਿ, ਦੋਵੇਂ ਇਸ ਕਸਵੱਟੀ ’ਤੇ ਖ਼ਰਾ ਉਤਰਦੇ ਹਨ। ਭਗਵਾਨ ਸਿੰਘ ਗਿਆਨੀ ‘ਪ੍ਰੀਤਮ’ ਦੀ ਨਵੰਬਰ 1915 ਵਿੱਚ ਲਿਖੀ ਕਵਿਤਾ ਗ਼ਦਰ ਦੇ ਬਿਖੜੇ ਪੈਂਡੇ ਦੀ ਗੱਲ ਕਰਦੀ ਹੈ:
ਗ਼ਦਰ ਗ਼ਦਰ ਕਰਦਾ ਸਾਰਾ ਜੱਗ ਐਵੇਂ
ਐਪਰ ਗ਼ਦਰ ਮਚਾਵਣਾ ਖਰਾ ਔਖਾ।
ਸੋਚ ਸਮਝ ਕੇ ਰੱਖਣਾ ਪੈਰ ਅੱਗੇ
ਆਪਣਾ ਸੀਸ ਕਟਾਵਣਾ ਖਰਾ ਔਖਾ।
ਸ਼ਤਾਬਦੀ ਮਨਾਉਂਦਿਆਂ ਗ਼ਦਰੀ ਕਵੀਆਂ ਦੀ ਲੋਕ-ਪੱਖੀ ਸੁਰ ਨੂੰ ਪੰਜਾਬੀ ਸਾਹਿਤ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨਾ ਉਨ੍ਹਾਂ ਪਾਕ ਰੂਹਾਂ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ। J

ਵਰਿੰਦਰ ਵਾਲੀਆ

No comments:
Post a Comment