ਗੁਰਦੁਆਰਾ ਭਵਨ ਕਲਾ ਵਿੱਚ ਸ੍ਰੀ ਹਰਿਮੰਦਰ ਸਾਹਿਬ ਸਭ ਤੋਂ ਸ੍ਰੇਸ਼ਟ ਅਤੇ ਵਿਲੱਖਣ ਇਮਾਰਤ ਹੈ। ਇਸ ਤੋਂ ਬਾਅਦ ਦੂਜੇ ਨੰਬਰ ’ਤੇ ਆਉਂਦੀ ਇਸ ਦੇ ਸਾਹਮਣੇ ਬਣੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਸੀ, ਜੋ ਦੁਰਭਾਗਵਸ, ਸਾਕਾ ਨੀਲਾ ਤਾਰਾ ਸਮੇਂ ਬਰਬਾਦ ਹੋ ਗਈ ਸੀ। ਅਕਾਲ ਤਖ਼ਤ ਸਾਹਿਬ ਦੀ ਮੂਲ ਇਮਾਰਤ ਦੀ ਇੱਕ ਤਖ਼ਤ ਜਾਂ ਚਬੂਤਰੇ ਦੇ ਰੂਪ ਵਿੱਚ ਉਸਾਰੀ ਸੰਨ 1609 ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਕਰਵਾਈ ਸੀ। ਉਸ ਸਮੇਂ ਇਸ ਨੂੰ ‘ਅਕਾਲ ਬੁੰਗਾ’ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ। ਇਸ ਦੀ ਪਹਿਲੀ ਮੰਜ਼ਿਲ ਸੰਨ 1774 ਵਿੱਚ ਬਣੀ ਸੀ ਅਤੇ ਬਾਅਦ ਵਿੱਚ ਹੋਰ ਉਸਾਰੀ ਮਹਾਰਾਜਾ ਰਣਜੀਤ ਸਿੰਘ ਨੇ ਅਤੇ ਗੁੰਬਦ ਦੀ ਉਸਾਰੀ ਸਰਦਾਰ ਹਰੀ ਸਿੰਘ ਨਲਵਾ ਨੇ ਕਰਵਾਈ ਸੀ। ਇਸ ਦੀਆਂ ਕੰਧਾਂ ਉੱਤੇ 19ਵੀਂ ਸਦੀ ਵਿੱਚ ਚਿੱਤਰ ਉਲੀਕੇ ਗਏ ਸਨ। ਭਾਵੇਂ ਸੰਨ 1971 ਤਕ ਇਨ੍ਹਾਂ ਕੰਧ-ਚਿੱਤਰਾਂ ਦੇ ਰੰਗ ਕੁਝ ਥਾਵਾਂ ਤੋਂ ਝੜ ਗਏ ਸਨ, ਫਿਰ ਵੀ ਇਹ ਕਾਫ਼ੀ ਚੰਗੀ ਹਾਲਤ ਵਿੱਚ ਸੁਰੱਖਿਅਤ ਸਨ। ਜੂਨ 1984 ਦੇ ਸਾਕਾ ਨੀਲਾ ਤਾਰਾ ਸਮੇਂ ਇਹ ਸਾਰੇ ਨਸ਼ਟ ਹੋ ਗਏ ਸਨ। ਇਸ ਕਾਰਨ ਇਨ੍ਹਾਂ ਕੰਧ-ਚਿੱਤਰਾਂ ਨੂੰ ਮੌਲਿਕ ਸਰੂਪ ਵਿੱਚ ਦੇਖਣ ਤੋਂ ਅਸੀਂ ਸਦਾ ਲਈ ਵਾਂਝੇ ਹੋ ਗਏ। ਗੁਰੂ ਹਰਗੋਬਿੰਦ ਸਾਹਿਬ ਨੇ ਇਸ ਇਮਾਰਤ ਦੀ ਉਸਾਰੀ ਆਰੰਭ ਕਰਵਾਈ ਸੀ। ਉਨ੍ਹਾਂ ਨਾਲ ਸਬੰਧਤ ਇੱਥੇ ਤਿੰਨ ਕੰਧ-ਚਿੱਤਰ ਸੁਰੱਖਿਅਤ ਸਨ। ਇੱਕ ਪ੍ਰਭਾਵਸ਼ਾਲੀ ਕੰਧ-ਚਿੱਤਰ ਉੱਤੇ ਲਿਖਿਆ ਸੀ: ‘ਘੋੜੇ ਲਿਆ ਭਾਈ ਬਿਧੀ ਚੰਦ ਹਜੂਰਾ।’ ਕਾਬੁਲ ਦੇ ਦੋ ਮਸੰਦ ਭਗਤ ਮੱਲ ਅਤੇ ਤਾਰਾ ਚੰਦ ਦੋ ਬਹੁਤ ਸੁੰਦਰ ਅਤੇ ਸੁਡੌਲ ਘੋੜੇ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਨ ਲਈ ਲਿਆ ਰਹੇ ਸਨ। ਕਾਬੁਲ ਤੋਂ ਆਉਂਦਿਆਂ ਜਦੋਂ ਉਹ ਲਾਹੌਰ ਨੇੜਿਓਂ ਲੰਘ ਰਹੇ ਸਨ ਤਾਂ ਇਨ੍ਹਾਂ ਘੋੜਿਆਂ ਦੀ ਅਨੋਖੀ ਸ਼ਾਨ ਦੇਖ ਕੇ ਕਿਸੇ ਨੇ ਲਾਹੌਰ ਦੇ ਮੁਗ਼ਲ ਗਵਰਨਰ ਨੂੰ ਸੂਚਿਤ ਕਰ ਦਿੱਤਾ। ਗਵਰਨਰ ਆਪ ਘੋੜੇ ਦੇਖਣ ਆਇਆ। ਉਹ ਮਸੰਦਾਂ ਵੱਲੋਂ ਦਿੱਤੀਆਂ ਦਲੀਲਾਂ ਨੂੰ ਅਣਸੁਣਿਆ ਕਰ ਕੇ ਘੋੜਿਆਂ ਨੂੰ ਜ਼ਬਰਦਸਤੀ ਲਾਹੌਰ ਦੇ ਸ਼ਾਹੀ ਤਬੇਲੇ ਵਿੱਚ ਲੈ ਗਿਆ। ਜਦੋਂ ਇਹ ਸਾਰੀ ਵਿਥਿਆ ਮਸੰਦਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਣਾਈ ਤਾਂ ਉਨ੍ਹਾਂ ਦੇ ਇੱਕ ਸ਼ਰਧਾਲੂ ਭਾਈ ਬਿਧੀ ਚੰਦ ਨੇ ਜ਼ਬਤ ਕੀਤੇ ਘੋੜਿਆਂ ਨੂੰ ਲਾਹੌਰ ਦੇ ਸ਼ਾਹੀ ਤਬੇਲੇ ਵਿੱਚੋਂ ਕੱਢ ਲਿਆਉਣ ਦੀ ਪ੍ਰਤਿੱਗਿਆ ਕੀਤੀ। ਉਹ ਤਬੇਲੇ ਵਿੱਚ ਘੋੜਿਆਂ ਦੇ ਖਾਣ ਲਈ ਘਾਹ ਪਹੁੰਚਾਉਣ ਵਾਲੇ ਦਾ ਭੇਸ ਬਦਲ ਕੇ ਗਿਆ ਅਤੇ ਬੜੀ ਤਰਤੀਬ ਤੇ ਜੁਗਤ ਨਾਲ ਘੋੜੇ ਲਿਆਉਣ ਵਿੱਚ ਕਾਮਯਾਬ ਹੋਇਆ ਅਤੇ ਘੋੜੇ ਉਨ੍ਹਾਂ ਦੇ ਜਾਇਜ਼ ਹੱਕਦਾਰ ਭਾਵ ਗੁਰੂ ਹਰਗੋਬਿੰਦ ਸਾਹਿਬ ਕੋਲ ਲਿਆ ਕੇ ਸਤਿਕਾਰ ਨਾਲ ਉਨ੍ਹਾਂ ਨੂੰ ਭੇਟ ਕਰ ਦਿੱਤੇ। ਇਹੀ ਘਟਨਾ ਇਸ ਕੰਧ ਚਿੱਤਰ ਵਿੱਚ ਅੰਕਿਤ ਕੀਤੀ ਗਈ ਸੀ।
ਸਾਰੀਆਂ ਆਕ੍ਰਿਤੀਆਂ ਨੂੰ ਕੰਧ ਵਿਚਲੀ ਵੱਡੇ ਆਲੇ ਦੀ ਉਪਲੱਬਧ ਪਿੱਠ ਭੂਮੀ ਉੱਤੇ ਬਾਖ਼ੂਬੀ ਸੰਯੋਜਤ ਕੀਤਾ ਗਿਆ ਸੀ। ਇਸ ਕੰਧ ਚਿੱਤਰ ਵਿੱਚ ਅੰਕਿਤ ਪਹਿਲੀ ਲਾਈਨ ਤੋਂ ਬਾਅਦ ਲਿਖਿਆ ਸੀ: ‘ਟਹਿਲ ਤਿੰਨਾਂ ਆਲਿਆਂ ਦੇ ਵਿੱਚ ਮੂਰਤਾਂ ਦੀ ਕਰਾਈ ਹਰੀ ਸਿੰਘ ਨਿੱਕੇ ਬਿਲਾਸਾ ਸਿੰਘ ਅਤੇ ਮਾਈ ਪਿਆਰੀ ਦੇ ਨਾਂ ’ਤੇ।’ ਭਾਵ ਹਰੀ ਸਿੰਘ ਨਾਂ ਦੇ ਕਿਸੇ ਸ਼ਰਧਾਲੂ ਨੇ ਅਕਾਲ ਤਖ਼ਤ ਸਾਹਿਬ ਦੇ ਤਿੰਨਾਂ ਆਲਿਆਂ ਵਿੱਚ ਬਿਲਾਸਾ ਸਿੰਘ (ਜੋ ਨਿੱਕੀ ਉਮਰ ਦਾ ਸੀ) ਅਤੇ ਮਾਈ ਪਿਆਰੀ ਦੀ ਯਾਦ ਵਿੱਚ ਚਿੱਤਰ ਉਲੀਕਵਾਏ।
ਗੁਰੂ ਹਰਗੋਬਿੰਦ ਸਾਹਿਬ ਨਾਲ ਸਬੰਧਿਤ ਦੂਜੇ ਕੰਧ ਚਿੱਤਰ ਵਿੱਚ ਉਹ ਆਪਣੇ ਸਾਹਿਬਜ਼ਾਦਿਆਂ ਨਾਲ ਬੈਠੇ ਚਿੱਤਰੇ ਗਏ ਸਨ ਅਤੇ ਤੀਜੇ ਕੰਧ ਚਿੱਤਰ ਵਿੱਚ ਉਹ ਰਾਗੀ ਸਿੰਘਾਂ ਤੋਂ ਕੀਰਤਨ ਸੁਣਦਿਆਂ ਚਿੱਤਰੇ ਗਏ ਸਨ।
ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਇੱਕ ਕੰਧ ਚਿੱਤਰ ਵਿੱਚ ਉਨ੍ਹਾਂ ਨੂੰ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦੇ ਦਿਖਾਇਆ ਗਿਆ ਸੀ। ਇੱਕ ਕੰਧ ਚਿੱਤਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਗੋਸ਼ਟੀ ਦਾ ਦ੍ਰਿਸ਼ ਚਿਤਰਿਆ ਗਿਆ ਸੀ। ਤਿੰਨ ਕੰਧ ਚਿੱਤਰ ਕਬੀਰ, ਸੈਣ ਅਤੇ ਧਰੁਵ ਭਗਤਾਂ ਨਾਲ ਸਬੰਧਿਤ ਸਨ।
ਕੁੱਲ ਮਿਲਾ ਕੇ ਲਗਪਗ 30 ਚਿੱਤਰ ਪੇਂਟ ਕੀਤੇ ਗਏ ਸਨ। ਹਰ ਕੰਧ ਚਿੱਤਰ ਦੀ ਪਿੱਠ ਭੂਮੀ ’ਤੇ ਲਿਖਤ ਰਾਹੀਂ ਚਿਤਰਤ ਕੀਤੇ ਗਏ ਵਿਸ਼ੇ ਦੀ ਸੰਖੇਪ ਜਾਣਕਾਰੀ ਦਿੱਤੀ ਗਈ ਸੀ।

No comments:
Post a Comment