ਸਰਗੁਣ ਭਗਤੀ ਕਾਵਿ ਦੇ ਦੋ ਮੁੱਖ ਦੇਵਤੇ ਸ੍ਰੀ ਕ੍ਰਿਸ਼ਨ ਤੇ ਸ੍ਰੀ ਰਾਮ ਹਨ। ਇਨ੍ਹਾਂ ਦੋਵਾਂ ਦੇਵਤਿਆਂ ਦੀ ਵੱਡੇ ਪੱਧਰ ’ਤੇ ਭਾਰਤ ਵਿੱਚ ਪੂਜਾ ਕੀਤੀ ਜਾਂਦੀ ਸੀ। ਸ੍ਰੀ ਕ੍ਰਿਸ਼ਨ ਦੀ ਸਮੁੱਚੇ ਭਾਰਤ ਵਿੱਚ ਹੀ ਨਹੀਂ ਸਗੋਂ ਪੰਜਾਬ ਵਿੱਚ ਵੀ ਵੱਡੇ ਪੱਧਰ ’ਤੇ ਪੂਜਾ ਹੁੰਦੀ ਹੈ। ਪੰਜਾਬ ਦਾ ਇੱਕ ਵੱਡਾ ਵਰਗ ਸ੍ਰੀ ਕ੍ਰਿਸ਼ਨ ਭਗਤੀ ਕਾਵਿ ਨਾਲ ਜੁੜਿਆ ਹੈ। ਉਹ ਇਸ ਦੀ ਸਿਰਜਣਾ ਵੀ ਕਰਦਾ ਹੈ ਅਤੇ ਸਮੂਹ ਰੂਪ ਵਿੱਚ ਇਸ ਦਾ ਗਾਇਨ ਵੀ ਕਰਦਾ ਹੈ। ਪੰਜਾਬੀ ਵਿੱਚ ਕ੍ਰਿਸ਼ਨ ਨਾਲ ਸਬੰਧਤ ਲੋਕ-ਕਾਵਿ ਭਰਪੂਰ ਮਾਤਰਾ ਵਿੱਚ ਉਪਲਬਧ ਹੈ। ਪੰਜਾਬੀ ਲੋਕ ਕਾਵਿ ਦੇ ਅਨੇਕਾਂ ਰੂਪ ਮਿਲਦੇ ਹਨ ਜਿਵੇਂ ਸੁਹਾਗ, ਘੋੜੀਆਂ, ਸਿੱਠਣੀਆਂ, ਛੰਦ, ਢੋਲਾ, ਮਾਹੀਆ, ਹੇਅਰੇ, ਟੱਪੇ ਆਦਿ। ਇਨ੍ਹਾਂ ਵਿੱਚ ਇੱਕ ਵੰਨਗੀ ਲੋਕ ਧਾਰਮਿਕ ਗੀਤ ਭਜਨਾਂ ਦੀ ਹੈ। ਲੋਕ-ਕਾਵਿ ਦੀਆਂ ਬਹੁਤ ਸਾਰੀਆਂ ਵੰਨਗੀਆਂ ਵੱਡੀ ਮਾਤਰਾ ਵਿੱਚ ਮਿਲਦੀਆਂ ਹਨ। ਬਹੁਤ ਸਾਰੇ ਵਿਦਵਾਨਾਂ ਨੇ ਇਨ੍ਹਾਂ ਨੂੰ ਇਕੱਤਰ ਕਰਕੇ ਸੰਪਾਦਿਤ ਵੀ ਕੀਤਾ ਹੈ। ਕੁਝ ਵਿਦਵਾਨਾਂ ਨੇ ਇਨ੍ਹਾਂ ਵੰਨਗੀਆਂ ਦਾ ਵਿਧੀਵਤ ਵਿਸ਼ਲੇਸ਼ਣ ਵੀ ਕੀਤਾ ਹੈ। ਧਾਰਮਿਕ ਲੋਕ-ਕਾਵਿ ਨਾਲ ਸਬੰਧਤ ਸਮਗਰੀ ਨੂੰ ਨਾ ਤਾਂ ਕਿਸੇ ਨੇ ਇਕੱਤਰ ਕੀਤਾ ਹੈ ਤੇ ਨਾ ਹੀ ਇਸ ਦਾ ਅਧਿਐਨ ਕੀਤਾ ਹੈ। ਜੇ ਕੋਈ ਕੰਮ ਮਿਲਦਾ ਵੀ ਹੈ ਤਾਂ ਸੁਹਾਗ, ਘੋੜੀਆਂ ਦੇ ਰੂਪ ਵਿੱਚ ਹੀ ਮਿਲਦਾ ਹੈ, ਜਿਵੇਂ:
ਬੀਬੀ ਚੰਦਨ ਦੇ ਓਹਲੇ-ਓਹਲੇ ਕਿਉਂ ਖੜੀ
ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਦੁਆਰ, ਬਾਬਲ ਵਰ ਲੋੜ੍ਹੀਏ
ਧੀਏ ਕਿਹੋ ਜਿਹਾ ਵਰ ਲੋੜ੍ਹੀਏ
ਤਾਰਿਆਂ ਵਿੱਚੋਂ ਚੰਨ ਕਾਨ੍ਹ ਕਨ੍ਹਈਆ ਵਰ ਲੋੜ੍ਹੀਏ। ਜਾਂ
ਮੈਂ ਵਾਰੀ ਵੇ ਮਾਂ ਦਿਆ ਕਾਨ੍ਹ ਚੰਦਾ, ਦੱਸ ਪਹਿਲਾ ਬੰਨਾ ਕੀਹਨੇ ਲਾਇਆ।
ਬਿਸ਼ਨਪਦ ਇੱਕ ਹੋਰ ਪੰਜਾਬੀ ਲੋਕ-ਕਾਵਿ ਰੂਪ ਹੈ, ਜੋ ਬਜ਼ੁਰਗ ਔਰਤਾਂ ਬੜੇ ਚਾਅ ਨਾਲ ਗਾਇਆ ਕਰਦੀਆਂ ਸਨ ਪਰ ਇਹ ਬਿਸ਼ਨਪਦੇ ਵੀ ਬਜ਼ੁਰਗ ਔਰਤਾਂ ਦੇ ਨਾਲ ਹੀ ਹੌਲੀ-ਹੌਲੀ ਸਮੇਂ ਦੀ ਬੁੱਕਲ ਵਿੱਚ ਦਫ਼ਨ ਹੋ ਗਏ ਹਨ।
ਭਾਰਤੀ ਸੰਸਕ੍ਰਿਤੀ ਵਿੱਚ ਸ੍ਰੀ ਕ੍ਰਿਸ਼ਨ ਦਾ ਸਥਾਨ ਸਭ ਤੋਂ ਉੱਪਰ ਹੈ। ਇਸ ਦਾ ਕਾਰਨ ਕ੍ਰਿਸ਼ਨ ਜੀ ਦਾ ਚਰਿੱਤਰ ਹੈ ਜੋ ਇੱਕ ਵਿਅਕਤੀ ਦਾ ਨਹੀਂ, ਸਗੋਂ ਇੱਕ ਪਰੰਪਰਾ ਦਾ ਲਖਾਇਕ ਹੈ। ਕ੍ਰਿਸ਼ਨ ਜੀ ਨਾਲ ਸਬੰਧਤ ਪੰਜਾਬੀ ਲੋਕ-ਕਾਵਿ ਪੰਜਾਬ ਵਿੱਚ ਭਰਪੂਰ ਮਾਤਰਾ ਵਿੱਚ ਮਿਲਦਾ ਹੈ। ਜਦੋਂ ਮੈਂ ਇਸ ਕੰਮ ਨੂੰ ਆਪਣੀ ਖੋਜ ਦੇ ਦਾਇਰੇ ਵਿੱਚ ਵਾਚਿਆ ਤਾਂ ਪਤਾ ਲੱਗਿਆ ਕਿ ਇਹ ਇੱਕ ਅਮੀਰ ਵਿਰਾਸਤ ਹੈ, ਜੋ ਅਜੇ ਤਕ ਸਭ ਦੀਆਂ ਅੱਖਾਂ ਤੋਂ ਓਹਲੇ ਸੀ। ਮੈਂ ਅੰਮ੍ਰਿਤਸਰ ਸ਼ਹਿਰ ਵਿੱਚੋਂ ਹੀ ਇਸ ਲੋਕ-ਕਾਵਿ ਨੂੰ ਵੱਡੀ ਮਾਤਰਾ ਵਿੱਚ ਪ੍ਰਾਪਤ ਕਰਨ ’ਚ ਸਫ਼ਲ ਰਹੀ ਹਾਂ। ਇਸ ਖੇਤਰੀ ਕਾਰਜ ਦੌਰਾਨ ਮੈਂ ਲੋਕਾਂ ਦੇ ਘਰਾਂ ਅਤੇ ਮੰਦਰਾਂ ਵਿੱਚ ਕੀਰਤਨ ਕਰਦੀਆਂ ਭਜਨ ਮੰਡਲੀਆਂ ਤੋਂ ਇਹ ਕਾਵਿ ਇਕੱਤਰ ਕੀਤਾ, ਜਿਸ ਦੌਰਾਨ ਮੈਨੂੰ ਵੱਖ-ਵੱਖ ਔਰਤਾਂ ਜਿਨ੍ਹਾਂ ਵਿੱਚੋਂ ਕੁਝ ਬਜ਼ੁਰਗ ਅਤੇ ਕੁਝ ਅਧਖੜ ਉਮਰ ਦੀਆਂ ਸਨ, ਨਾਲ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ।
ਇਸ ਨੂੰ ਇਕੱਤਰ ਅਤੇ ਅਧਿਐਨ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਕ੍ਰਿਸ਼ਨ ਜੀ ਵਿੱਚੋਂ ਸੰਪੂਰਨ ਧਾਰਮਿਕ ਮਹਾਨਾਇਕ ਦਾ ਬਿੰਬ ਦ੍ਰਿਸ਼ਟੀਗੋਚਰ ਹੁੰਦਾ ਹੈ। ਉਹ ਪੰਜਾਬੀ ਲੋਕ-ਕਾਵਿ ਵਿੱਚ ਬਾਲ ਨਾਇਕ ਦੇ ਰੂਪ ਵਿੱਚ ਪ੍ਰਭਾਵਸ਼ਾਲੀ ਤੇ ਬਲਸ਼ਾਲੀ ਦੋਸਤ ਦੇ ਰੂਪ ਵਿੱਚ ਸਖੀਆਂ-ਸਹੇਲੀਆਂ ਦੇ ਸਾਥ ਵਿੱਚ, ਸ਼ਿੰਗਾਰ ਮਈ ਪ੍ਰਸੰਗ ਵਿੱਚ ਅਤੇ ਯੋਧੇ ਤੇ ਸੂਰਬੀਰ ਦੇ ਰੂਪ ਵਿੱਚ ਪੇਸ਼ ਹੁੰਦੇ ਹਨ ਤੇ ਨਾਲ ਹੀ ਉਹ ਗੀਤਾਂ ਦੇ ਅਲੌਕਿਕ ਗਿਆਨ ਦੇ ਰਚੇਤਾ ਅਤੇ ਇੱਕ ਮਹਾਨ ਨੀਤੀਵੇਤਾ ਵੀ ਸਨ। ਉਹ ਸ਼ਸਤਰ ਅਤੇ ਸ਼ਾਸਤਰ ਦੋਵਾਂ ਦੇ ਹੀ ਧਨੀ ਸਨ। ਪੰਜਾਬੀ ਵਿੱਚ ਕ੍ਰਿਸ਼ਨ ਨਾਲ ਸਬੰਧਤ ਲੋਕ-ਕਾਵਿ ਵਿੱਚ ਅਨੁਭੂਤੀ ਪੱਖ ਅਤੇ ਅਭਿਵਿਅਕਤੀ ਪੱਖ ਪ੍ਰਗਟ ਹੁੰਦੇ ਹਨ। ਅਨੁਭੂਤੀ ਪੱਖ ਤੋਂ ਇਸ ਵਿੱਚ ਸਮਾਜਿਕ ਪੱਖ, ਧਾਰਮਿਕ ਪੱਖ, ਮਨੋਵਿਗਿਆਨਕ ਪੱਖ, ਆਰਥਿਕ ਪੱਖ, ਸੱਭਿਆਚਾਰਕ ਪੱਖ ਆਦਿ ਪੇਸ਼ ਹੁੰਦੇ ਹਨ ਅਤੇ ਅਭਿਵਿਅਕਤੀ ਪੱਖ ਤੋਂ ਇਸ ਵਿੱਚ ਅਲੰਕਾਰ, ਰਸ, ਬਿੰਬ ਵਿਧਾਨ, ਪ੍ਰਤੀਕ, ਭਾਸ਼ਾ ਆਦਿ ਪੱਖ ਸਾਹਮਣੇ ਆਉਂਦੇ ਹਨ। ਕ੍ਰਿਸ਼ਨ ਕਾਵਿ ਵਿੱਚ ਰਸਾਂ ਵਿੱਚੋਂ ਸ਼ਿੰਗਾਰ ਰਸ ਅਤੇ ਸ਼ਾਂਤ ਰਸ ਅਤੇ ਅਲੰਕਾਰਾਂ ਵਿੱਚੋਂ ਉਪਮਾ, ਰੂਪਕ ਤੇ ਅਨੁਪ੍ਰਾਸ ਅਲੰਕਾਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਲਈ ਇਹ ਹਰ ਪੱਖ ਤੋਂ ਉੱਤਮ ਕਾਵਿ ਹੈ, ਜਿਵੇਂ-
ਤੇਰੀ ਚਾਲ ਹੈ ਮੋਰਾਂ ਵਰਗੀ ਕਿ ਰੂਪ ਤੇਰਾ ਚੰਦ ਵਰਗਾ।। (ਉਪਮਾ ਅਲੰਕਾਰ)
– ਇੱਕ ਦਿਨ ਸਹੀਓ ਸ਼ਾਮ ਮੇਰੇ ਨੇ, ਵਣਜਾਰਨ ਰੂਪ ਬਣਾਇਆ,
ਵੰਗਾਂ ਲੈ ਲੋ, ਵੰਗਾਂ ਲੈ ਲੋ, ਗਲੀ ’ਚ ਸ਼ੋਰ ਮਚਾਇਆ।। (ਰੂਪਕ ਅਲੰਕਾਰ)
– ਮੇਰੀ ਜੈ ਵੰਦਨਾ, ਮੇਰੀ ਜੈ ਵੰਦਨਾ।
ਮੇਰੀ ਹਾਰਾਂ ਵਾਲੇ ਨੂੰ, ਮੇਰੀ ਮੇਰੀ ਵੰਦਨਾ।। (ਅਨੁਪ੍ਰਾਸ ਅਲੰਕਾਰ)
ਸ੍ਰੀ ਕ੍ਰਿਸ਼ਨ ਦਾ ਸਰੂਪ ਕਿਉਂਕਿ ਲੋਕ-ਕਾਵਿ ਵਾਲਾ ਹੈ, ਇਸ ਕਰਕੇ ਉਹ ਪੰਜਾਬੀ ਲੋਕਾਂ ਦੇ ਮਨਾਂ ਵਿੱਚ ਵੱਸੇ ਹੋਏ ਹਨ। ਕ੍ਰਿਸ਼ਨ ਨਾਲ ਸਬੰਧਤ ਲੋਕ-ਕਾਵਿ ਦੀ ਆਪਣੀ ਪਰੰਪਰਾ ਹੈ। ਇਸ ਨੂੰ ਮੰਦਰਾਂ ਵਿੱਚ ਭਜਨ-ਮੰਡਲੀਆਂ ਵੱਖ-ਵੱਖ ਸਾਜ਼ਾਂ ਜਿਵੇਂ ਢੋਲਕੀ, ਛੈਣੇ, ਖੜਤਾਲਾਂ ਅਤੇ ਚਿਮਟਿਆਂ ਨਾਲ ਗਾਉਂਦੀਆਂ ਹਨ, ਜਿਵੇਂ:
ਬੱਲੇ-ਬੱਲੇ ਯਸ਼ੋਧਾ, ਤੇਰਾ ਲਾਲ ਨੱਚਦਾ।
ਸ਼ਾਵਾ-ਸ਼ਾਵਾ ਯਸ਼ੋਧਾ, ਤੇਰਾ ਲਾਲ ਨੱਚਦਾ।।
ਮੈਨੂੰ ਸ਼ਾਮ ਦੇ ਪਿਆਰ ਵਿੱਚ ਨੱਚ ਲੈਣ ਦੇ।
ਜਿੰਨੇ ਘਸਦੇ ਨੇ ਘੁੰਗਰੂ, ਅੱਜ ਘਸ ਲੈਣ ਦੇ।।
ਇਸ ਤਰ੍ਹਾਂ ਪੰਜਾਬੀ ਵਿੱਚ ਕ੍ਰਿਸ਼ਨ ਕਾਵਿ ਅਛੂਤਾ ਅਤੇ ਅਣਛੋਹਿਆ ਰਹਿਣ ਕਰਕੇ ਅਜੇ ਸਾਹਮਣੇ ਨਹੀਂ ਆਇਆ। ਸ਼ਾਂਤ ਰਸ, ਸ਼ਿੰਗਾਰ ਨਾਲ ਭਰਪੂਰ ਆਪਣੇ ਆਲੇ-ਦੁਆਲੇ ਵਿੱਚੋਂ ਪ੍ਰਤੀਕ, ਬਿੰਬ ਚੁਣਨ ਕਰਕੇ ਤੇ ਲੋਕ ਭਾਸ਼ਾ ਵਿੱਚ ਹੋਣ ਕਰਕੇ ਇਹ ਉੱਤਮ ਕਿਸਮ ਦੇ ਕਾਵਿ ਨਾਲ ਸਬੰਧਤ ਪ੍ਰਤੀਤ ਹੁੰਦਾ ਹੈ। ਮੌਖਿਕ ਪਰੰਪਰਾ ਨਾਲ ਸਬੰਧਤ ਹੋਣ ਕਰਕੇ ਇਹ ਪੀੜ੍ਹੀ ਦਰ ਪੀੜ੍ਹੀ ਚੱਲਿਆ ਆਉਂਦਾ ਹੈ ਪਰ ਸਮੇਂ ਦੇ ਬਦਲਾਓ ਨਾਲ ਇਸ ਪਰੰਪਰਾਗਤ ਲੋਕ-ਕਾਵਿ ਦੇ ਲੋਪ ਹੋ ਜਾਣ ਦੀਆਂ ਸੰਭਾਵਨਾਵਾਂ ਵੀ ਨਜ਼ਰ ਆਉਣ ਲੱਗੀਆਂ ਹਨ। ਸਮੂਹਾਂ ਵਿੱਚ ਬੈਠ ਕੇ ਇਨ੍ਹਾਂ ਗੀਤਾਂ ਰਾਹੀਂ ਕੀਤੀ ਜਾਂਦੀ ਉਸਤਤੀ ਟੀ.ਵੀ. ਇੰਟਰਨੈੱਟ ਦੀ ਵਿਕਸਤ ਤਕਨਾਲੋਜੀ ਦੇ ਸਨਮੁਖ ਧਾਰਮਿਕ ਗਾਇਕੀ ਵੀ ਵਿਅਕਤੀਗਤ ਰੂਪ ਵਿੱਚ ਸਾਹਮਣੇ ਆ ਰਹੀ ਹੈ। ਇਸ ਲਈ ਇਸ ਨੂੰ ਸਾਂਭਣ ਦੀ ਲੋੜ ਪਹਿਲਾਂ ਨਾਲੋਂ ਕਿਤੇ ਵਧੇਰੇ ਹੈ।

No comments:
Post a Comment