ਭਾਰਤੀ ਲੋਕਾਂ ਨੇ ਬਹੁਤ ਸਾਰੇ ਤਿਉਹਾਰ ਸਿਰਜੇ ਜਾਂ ਪਰੰਪਰਾਵਾਂ ਤੋਂ ਗ੍ਰਹਿਣ ਕੀਤੇ ਹੋਏ ਹਨ; ਜਿਨ੍ਹਾਂ ਨੂੰ ਬੜੇ ਚਾਵਾਂ, ਉਮੰਗਾਂ ਅਤੇ ਇੱਛਾਵਾਂ ਦੀ ਤ੍ਰਿਪਤੀ ਹਿੱਤ ਮਨਾਉਂਦੇ ਅਤੇ ਮਾਣਦੇ ਹਾਂ। ‘ਨੌਂ ਦਿਨ ਅਤੇ ਤੇਰ੍ਹਾਂ ਤਿਉਹਾਰ’ ਜਿਹੀ ਪ੍ਰਸਿੱਧ ਅਖੌਤ ਤਿਉਹਾਰਾਂ ਦੇ ਨਿਰੰਤਰ ਚਲਦੇ ਕਾਫ਼ਲੇ ਦੀ ਉਪਜ ਹੈ। ਤਿਉਹਾਰ ਮਨੁੱਖੀ ਜੀਵਨ ਦੀ ਰੰਗੀਨ ਝਲਕ ਹੈ; ਮਨੁੱਖ ਮਾਤਰ ਦੇ ਸੁਹਜ ਦੀ ਅਨੁਭੂਤੀ ਦਾ ਬਾਹਰੀ ਪ੍ਰਗਟਾਵਾ ਅਤੇ ਉਸ ਦੀ ਸਮੂਹਿਕ ਤਰੱਕੀ ਦੀ ਭਾਵਨਾ ਵਿੱਚ ਬੱਝਿਆ ਅਤੇ ਸਮੋਇਆ ਹੋਇਆ ਸ਼੍ਰੋਮਣੀ ਜਜ਼ਬਾ ਹੈ। ਏਕਤਾ, ਭਾਈਵਾਲਤਾ, ਸਾਂਝ, ਪਿਆਰ, ਕੁਰਬਾਨੀ ਆਦਿ ਅਨੇਕਾਂ ਸਰੋਕਾਰਾਂ ਦੇ ਉੱਦੀਪਨ ਦਾ ਕਾਰਜ ਅਤੇ ਪ੍ਰਕਾਰਜ ਤਿਉਹਾਰਾਂ ਵਿੱਚ ਨਿਹਿਤ ਹੈ। ਹੋਲੀ ਵੀ ਅਜਿਹਾ ਤਿਉਹਾਰ ਹੈ, ਜਿਸ ਵਿੱਚੋਂ ਮਨੁੱਖੀ ਏਕਤਾ ਅਤੇ ਸਾਂਝਾਂ ਦੇ ਅਮੁੱਕ ਅਤੇ ਨਿਰੰਤਰ ਵਹਿਣ ਵਗਦੇ ਹੋਏ ਪ੍ਰਤੀਤ ਹੁੰਦੇ ਹਨ।
ਤਿਉਹਾਰਾਂ ਦੇ ਵਰਗੀਕਰਨ ਦੀਆਂ ਅਵਤਾਰੀ ਪੁਰਬ, ਖੇਤਰੀ ਜਾਂ ਸਥਾਨਕ ਪੱਧਰ ਦੇ ਤਿਉਹਾਰ, ਇਤਿਹਾਸਕ ਪੱਖੋਂ ਵਿਲੱਖਣਤਾ ਰੱਖਣ ਵਾਲੇ ਤਿਉਹਾਰ ਆਦਿ ਕਈ ਵੰਨਗੀਆਂ ਹਨ, ਜਿਨ੍ਹਾਂ ਦੀਆਂ ਅੱਗੋਂ ਹੋਰ ਅਨੇਕਾਂ ਵੰਨਗੀਆਂ ਦੱਸੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਹੋਲੀ ਮੌਸਮੀ ਭਾਵ ਰੁੱਤ ਸਬੰਧੀ ਤਿਉਹਾਰਾਂ ਵਿੱਚੋਂ ਇੱਕ ਹੈ, ਜਦਕਿ ਹੋਲਾ ਤਿਉਹਾਰ ਇਤਿਹਾਸਕ ਪ੍ਰਸੰਗਤਾ ਨਾਲ ਵਿਸ਼ੇਸ਼ ਭਾਂਤ ਜੁੜਿਆ ਹੋਇਆ ਤਿਉਹਾਰ ਹੈ।
ਏਕਤਾ ਅਤੇ ਸਾਂਝਾਂ ਦੇ ਪ੍ਰਤੀਕ ‘ਹੋਲੀ’ ਤਿਉਹਾਰ ਨੂੰ ਮਨਾਉਣ ਦਾ ਆਰੰਭ, ਮਨੁੱਖੀ ਜਾਤੀ ਦੇ ਖ਼ੁਸ਼ੀਆਂ ਖੇੜਿਆਂ ਨੂੰ ਅਨੁਭਵ ਕਰਨ ਵਾਲੀਆਂ ਅਵਸਥਾਵਾਂ/ਮੌਕਿਆਂ ਤੋਂ ਹੋਇਆ ਮੰਨਿਆ ਜਾ ਸਕਦਾ ਹੈ। ਇਸ ਦਾ ਸਮਾਂ-ਸਾਲ ਨਿਰਧਾਰਤ ਕਰਨਾ ਭਾਵੇਂ ਨਿਸ਼ਚਿਤ ਨਹੀਂ ਹੋ ਸਕਦਾ ਪਰ ਇਹ ਤਿਉਹਾਰ ਮਨੁੱਖੀ ਚੇਤਨਾ ਪੜਾਅ ਦੇ ਕਾਲ ਦਾ ਜ਼ਰੂਰ ਆਖਿਆ ਜਾ ਸਕਦਾ ਹੈ। ਭਾਵ ਇਹ ਕਿ ਇਤਿਹਾਸਕ ਸਮਿਆਂ ਤੋਂ ਪਹਿਲਾਂ ‘ਹੋਲੀ’ ਨੇ ਜਨਮ ਲੈ ਲਿਆ ਸੀ, ਭਾਵੇਂ ਉਸ ਵੇਲੇ ਇਸ ਤਿਉਹਾਰ ਦਾ ਨਾਮਕਰਨ ਕੁਝ ਹੋਰ ਹੀ ਕੀਤਾ ਗਿਆ ਹੋਵੇ ਜਾਂ ਨਾਂ ਨਾ ਵੀ ਰੱਖਿਆ ਜਾ ਸਕਿਆ ਹੋਵੇ!
ਭਾਰਤ ਵਿੱਚ ਉਪਲਬਧ ਪ੍ਰਾਚੀਨ ਗ੍ਰੰਥਾਂ ਤੋਂ ਇਸ ਤਿਉਹਾਰ ਨੂੰ ਮਨਾਏ ਜਾਣ ਦੇ ਆਮ ਪ੍ਰਮਾਣ ਮਿਲਦੇ ਹਨ। ਮਹਾਂ-ਭਾਰਤ ਅਤੇ ਉਸ ਤੋਂ ਵੀ ਪਹਿਲੇ ਸਮਿਆਂ ਵਿੱਚ ਇਹ ਤਿਉਹਾਰ ਪ੍ਰਚਲਤ ਹੋ ਚੁੱਕਾ ਸੀ ਅਤੇ ਲੋਕ ਮਾਨਸਿਕਤਾ ਦਾ ਪ੍ਰਗਟਾਵਾ ਮਹਿਜ਼ ਕੁਦਰਤੀ ਰੰਗਾਂ ਦੀ ਆਪਸੀ ਆਦਾਨ-ਪ੍ਰਦਾਨ ਕਰਨ ਵਾਲੀ ਜੁਗਤ ਰਾਹੀਂ ਪ੍ਰਗਟ ਕਰਨਾ ਸ਼ੁਰੂ ਹੋ ਚੁੱਕਾ ਸੀ। ਇਨ੍ਹਾਂ ਕਾਲ ਖੰਡਾਂ ਤਕ ਇਸ ਤਿਉਹਾਰ ਨੇ ਰੁੱਤ-ਤਿਉਹਾਰ ਤੋਂ ਇਲਾਵਾ ਆਪਣਾ ਮਿਥਿਹਾਸਕ, ਇਤਿਹਾਸਕ ਅਤੇ ਧਾਰਮਿਕ ਸਰੂਪ ਵੀ ਲੋਕਤਾ ਦੇ ਰੰਗ ਵਿੱਚ ਪ੍ਰਗਟ ਕਰਨ ਦੇ ਲੱਛਣਾਂ ਨੂੰ ਆਪਣੀ ਦਿੱਖ ਜਾਂ ਮਨਾਉਣ ਦੀ ਪ੍ਰਦਰਸ਼ਨੀ ਵਿੱਚ ਸਮੋ ਲਿਆ ਸੀ। ਇਸ ਪ੍ਰਕਾਰ ਹੋਲੀ ਦਾ ਤਿਉਹਾਰ, ਮਨੁੱਖੀ ਸਾਂਝਾਂ ਦੇ ਨਾਲ ਸਮਿਆਂ ਦੇ ਵਿਭਿੰਨ ਕਾਲ-ਖੰਡਾਂ ਦੇ ਵਿੱਚੋਂ ਪ੍ਰਵਾਹਮਾਨ ਹੁੰਦਾ ਹੋਇਆ ਵਿਸ਼ਾਲ ਏਕਤਾ ਦੇ ਪ੍ਰਗਟਾਵੇ ਦਾ ਪ੍ਰਤੀਕ ਹੋ ਨਿੱਬੜਿਆ ਸੀ ਤਾਂ ਹੀ ਤਾਂ ਕਿਹਾ ਗਿਆ ਹੈ-
‘ਗ਼ਮ ਅਸਾਡੇ ਦੂਰ ਕਰਕੇ, ਭਰ ਦੇਂਦੀ ਖ਼ੁਸ਼ੀਆਂ ਦੀ ਝੋਲੀ।
ਦੂਈ-ਦਵੈਤ ਸਭ ਦੂਰ ਕਰਕੇ, ਸਭ ਨੂੰ ਗਲੇ ਲਗਾਉਂਦੀ ਹੋਲੀ।’
ਬਸੰਤ ਰੁੱਤ ਦਾ ਇਹ ਪ੍ਰਮੁੱਖ ਤਿਉਹਾਰ ਪ੍ਰਾਚੀਨ ਸਮਿਆਂ ਵਿੱਚ ਚਾਲੀ-ਚਾਲੀ ਦਿਨ ਮਨਾਇਆ ਜਾਂਦਾ ਸੀ। ਅੱਜ-ਕੱਲ੍ਹ ਕੁਝ ਖੇਤਰਾਂ ਵਿੱਚ ਹਫ਼ਤਾ-ਦਸ ਦਿਨਾਂ ਤਕ ਅਤੇ ਅਤਿ-ਆਧੁਨਿਕ ਦੌਰ ਵਿੱਚ ਤਾਂ ਇੱਕ-ਦੋ ਦਿਨਾਂ ਵਿੱਚ ਹੀ ਇਸ ਨੂੰ ਮਨਾਉਣ ਦੀ ਰੁਚੀ ਵੇਖੀ ਜਾ ਸਕਦੀ ਹੈ। ਇਸ ਗਿਰਾਵਟ ਦੇ ਕਈ ਕਾਰਨ ਦੱਸੇ ਜਾ ਸਕਦੇ ਹਨ ਪਰ ਸੰਖੇਪ ਵਿੱਚ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਅਜੋਕਾ ਮਨੁੱਖ ਸੰਕੀਰਨ ਅਤੇ ਬਾਜ਼ਾਰੂ ਰੁਚੀਆਂ ਦਾ ਵਧੇਰੇ ਗ਼ੁਲਾਮ ਹੋ ਚੁੱਕਾ ਹੈ ਪਰ ਤਿਉਹਾਰ ਪ੍ਰਤੀ ਅਜੇ ਵੀ ਮਨੁੱਖੀ ਸੰਵੇਦਨਾਵਾਂ ਦਾ ਖ਼ਾਤਮਾ ਨਹੀਂ ਹੋਇਆ, ਇਹ ਅਟੱਲ ਸੱਚ ਹੈ।
ਮਨੁੱਖਤਾ ਦੀ ਮਾਨਸਿਕ ਖ਼ੁਸ਼ੀ ਜਦੋਂ ਕੁਦਰਤੀ ਖ਼ੁਸ਼ੀ ਨੂੰ ਆਧਾਰ-ਭੂਮੀ ਮੰਨ ਕੇ ਖਿੜ ਉੱਠਦੀ ਹੈ ਤਾਂ ਸਭਨੀਂ ਪਾਸੀਂ ਖੇੜਾ ਛਾ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਕਣਕਾਂ ਦੇ ਸਿੱਟੇ ਭਾਵ ਬੱਲੀਆਂ ਭਰਪੂਰ ਜੋਬਨ ’ਤੇ ਹੁੰਦੇ/ਹੁੰਦੀਆਂ ਹਨ। ਇਨ੍ਹਾਂ ਦਿਨਾਂ ਮਗਰੋਂ ਹੀ ਉਨ੍ਹਾਂ ਨੇ ਹਰਿਆਵਲ ਨੂੰ ਛੱਡ ਕੇ ਸੁਨਹਿਰੀ ਰੰਗ ਵੱਲ ਪਲਸੇਟਾ ਮਾਰਨਾ ਹੁੰਦਾ ਹੈ। ਸਰ੍ਹੋਂ ਦੇ ਖੇਤ ਪੀਲੀ ਪੋਸ਼ਾਕ ਪਾਈ ਦੂਰੋਂ ਅਨੋਖੀ ਝਲਕ ਪ੍ਰਦਾਨ ਕਰ ਰਹੇ ਹੁੰਦੇ ਹਨ ਅਤੇ ਲੋਕ ਰੰਗ ਵਿੱਚ ਹੋਰ ਇਜ਼ਾਫ਼ਾ ਕਰ ਰਹੇ ਹੁੰਦੇ ਹਨ। ਇਸ ਸਬੰਧੀ ਲੋਕ ਗੀਤ ਦੇ ਬੋਲ ਹਨ-
ਫੱਗਣ ਦੇ ਮਹੀਨੇ ਸਰ੍ਹੋਂ ਖੇਤੀਂ ਫੁੱਲੀ ਏ,
ਹੋਲੀ ਦੀ ਬਹਾਰ ਧਰਤੀ ’ਤੇ ਡੁੱਲ੍ਹੀ ਏ।
ਫੁੱਲਾਂ ਦਾ ਖਿੜਨਾ ਤੇ ਉਨ੍ਹਾਂ ਦਾ ਪੀਲਾ, ਲਾਲ, ਗੁਲਾਬੀ, ਉਨਾਬੀ, ਚਿੱਟਾ ਆਦਿ ਰੰਗ ਵਿਸ਼ੇਸ਼ ਭਾਂਤ ਮਾਨਵੀ ਅਨੇਕਤਾ ਵਿੱਚ ਏਕਤਾ ਦਾ ਬਿੰਬ ਉਭਾਰਦਾ ਪ੍ਰਤੀਤ ਹੁੰਦਾ ਹੈ। ਅੰਬ, ਜਾਮਣਾਂ ਅਤੇ ਸ਼ਹਿਤੂਤ ਆਦਿ ਰੁੱਖਾਂ ’ਤੇ ਨਵੀਆਂ ਕਰੰੂਬਲਾਂ ਦੀ ਫੁਟਾਰ ਦੇ ਨਾਲ ਫਲ ਪੈਣ ਦੀ ਮੁਢਲੀ ਨਿਸ਼ਾਨੀ ਬੂਰ ਦਾ ਨਜ਼ਾਰਾ ਆਪਣੇ ਵੱਖਰੇ ਦਿਲ-ਖਿੱਚਵੇਂ ਅੰਦਾਜ਼ ਦਾ ਸੰਦੇਸ਼ ਅਤੇ ਸੁਹੱਪਣ, ਸੁਹਜ ਦਾ ਦ੍ਰਿਸ਼ ਪ੍ਰਦਾਨ ਕਰ ਰਿਹਾ ਹੁੰਦਾ ਹੈ। ਨਾਖਾਂ, ਬੱਗੂਗੋਸ਼ਿਆਂ, ਅਨਾਰਾਂ, ਆੜੂਆਂ, ਅਮਰੂਦਾਂ ਦੇ ਦਰੱਖਤ ਰੰਗ-ਬਰੰਗੇ ਪੱਤਿਆਂ, ਫੁੱਲਾਂ ਸਹਿਤ ਦਿਲਕਸ਼ ਝਲਕ ਦੀ ਸਾਕਾਰ ਮੂਰਤ ਹੋ ਨਿੱਬੜਦੇ ਹਨ। ਇਹ ਸਾਰਾ ਕੁਦਰਤੀ ਦ੍ਰਿਸ਼ ਅਤੇ ਵਾਤਾਵਰਣ ਮਨੁੱਖ ਜਾਤ ਨੂੰ ਉਸ ਕਿਸਮ ਦਾ ਖੇੜਾ, ਉਲਾਸ ਅਤੇ ਖ਼ੁਸ਼ੀਆਂ ਅਰਪਿਤ ਕਰਦਾ ਹੈ, ਜਿਸ ਵਿੱਚੋਂ ਮਨੁੱਖੀ ਸਾਂਝਾਂ ਨੇ ਜਨਮ ਲੈਣਾ ਹੁੰਦਾ ਹੈ।
ਹੋਲੀ ਤਿਉਹਾਰ ਨੂੰ ਮਨਾਉਣ ਦੀ ਪ੍ਰਸੰਗਤਾ ਵਿੱਚ ਬਹੁਤ ਸਾਰੇ ਮਿਥਿਹਾਸਕ ਅਤੇ ਇਤਿਹਾਸਕ ਹਵਾਲੇ ਉਪਲਬਧ ਹਨ। ਇਸੇ ਪ੍ਰਸੰਗ ਵਿੱਚ ਪ੍ਰਹਿਲਾਦ ਭਗਤ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਉਸ ਦਾ ਪਿਤਾ ਹਰਨਾਖਸ਼ ਸੀ ਪਰ ਈਸ਼ਵਰ ਭਗਤੀ ਦਾ ਵਿਰੋਧੀ ਭਾਵ ਨਾਸਤਕ ਸੀ। ਰਾਜਾ ਹਰਨਾਖਸ਼ ਨੇ ਆਪਣੀ ਹਉਮੈਂ ਇੰਨੀ ਵਧਾ ਲਈ ਹੋਈ ਸੀ ਕਿ ਉਹ ਪ੍ਰਹਿਲਾਦ ਨੂੰ ਰੱਬ ਦੀ ਭਗਤੀ ਤੋਂ ਹਟਾ ਕੇ ਖ਼ਤਮ ਕਰ ਦੇਣਾ ਚਾਹੁੰਦਾ ਸੀ। ਪਿਤਾ ਹਰਨਾਖਸ਼ ਨੇ ਪੁੱਤ ਪ੍ਰਹਿਲਾਦ ਨੂੰ ਮਾਰਨ ਦੇ ਕਈ ਉਪਰਾਲੇ ਕੀਤੇ, ਅਨੇਕਾਂ ਕਸ਼ਟ ਦਿੱਤੇ, ਸਭਨਾਂ ਦੁੱਖਾਂ, ਕਸ਼ਟਾਂ ਅਤੇ ਮਾਰੂ ਚਾਲਾਂ ਦੇ ਬਾਵਜੂਦ ਪ੍ਰਹਿਲਾਦ ਬਚ ਜਾਂਦਾ ਰਿਹਾ। ਅੰਤ ਵਿੱਚ ਹਰਨਾਖਸ਼ ਨੇ ਆਪਣੀ ਭੈਣ, ਜਿਸ ਦਾ ਨਾਂ ‘ਹੋਲਿਕਾ’ ਸੀ ਅਤੇ ਜਿਸ ਨੂੰ ਵਰਦਾਨ ਹਾਸਲ ਸੀ ਕਿ ਉਹ ਅੱਗ ਵਿੱਚ ਸੜ ਨਹੀਂ ਸਕਦੀ, ਦੀ ਮਦਦ ਲੈ ਕੇ ਪ੍ਰਹਿਲਾਦ ਨੂੰ ਸਾੜ ਦੇਣ ਦੀ ਵਿਉਂਤ ਸੋਚ ਘੜੀ। ਹੋਲਿਕਾ ਬਾਲਕ ਪ੍ਰਹਿਲਾਦ ਨੂੰ ਪਿਆਰ ਕਰਨ ਦੇ ਬਹਾਨੇ ਆਪਣੀ ਗੋਦ ਵਿੱਚ ਲੈ ਕੇ ਲੱਕੜਾਂ ਦੇ ਢੇਰ, ਜਿਸ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਵਿੱਚ ਬੈਠ ਜਾਂਦੀ ਹੈ ਪਰ ਭਾਣਾ ਉਲਟ ਵਾਪਰਦਾ ਹੈ। ਹੋਲਿਕਾ ਸੜ ਜਾਂਦੀ ਹੈ ਪਰ ਪ੍ਰਹਿਲਾਦ ਨੌਂ-ਬਰ-ਨੌਂ ਬਚ ਜਾਂਦਾ ਹੈ। ਇਸ ਕਥਾ ਤੋਂ ਭਾਰਤੀ ਅਤੇ ਖ਼ਾਸਕਰ ਪੰਜਾਬੀ ਲੋਕ ਮਾਨਸਿਕਤਾ ਨੇ ਇਹ ਭਾਵ ਕਬੂਲਿਆ ਹੈ ਕਿ ਭਗਤੀ ਭਾਵ ਸ਼੍ਰੋਮਣੀ ਹੈ ਅਤੇ ਸੱਚ ਨੂੰ ਆਂਚ ਨਹੀਂ। ਇਸ ਪ੍ਰਸੰਗ ਅਨੁਸਾਰ, ਜਿਸ ਦਿਨ ਹੋਲਿਕਾ ਸੜ ਗਈ ਅਤੇ ਹਰਨਾਖ਼ਸ਼ ਦਾ ਮਾਣ-ਹੰਕਾਰ ਟੁੱਟ ਗਿਆ ਅਤੇ ਪ੍ਰਹਿਲਾਦ ਬਚ ਗਿਆ, ਉਸੇ ਦਿਨ ਤੋਂ ਹੋਲੀ ਦੇ ਤਿਉਹਾਰ ਦਾ ਮਨਾਉਣਾ ਆਰੰਭ ਹੋਇਆ। ਅੱਜ-ਕੱਲ੍ਹ ਵੀ ਭਾਰਤ ਦੇ ਕਈ ਪ੍ਰਾਂਤਾਂ ਦੇ ਲੋਕ ਇਨ੍ਹੀਂ ਦਿਨੀਂ ਅੱਗ ਬਾਲ ਕੇ ਹੋਲਿਕਾ ਸਾੜਦੇ ਹਨ ਅਤੇ ਇਸ ਉਪਰੰਤ ਇੱਕ-ਦੂਜੇ ਉੱਤੇ ਰੰਗ ਸੁੱਟਦੇ ਹੋਏ ਰੰਗਾਂ ਦਾ ਤਿਉਹਾਰ ਹੋਲੀ ਖੇਡ ਕੇ ਖ਼ੁਸ਼ੀਆਂ ਸਾਂਝੀਆਂ ਕਰਦੇ ਹਨ। ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਕਈ ਹੋਰ ਸੂਬਿਆਂ ਵਿੱਚ ਇਹ ਪਰੰਪਰਾ ਅਜੇ ਵੀ ਨਿਰੰਤਰ ਜਾਰੀ ਹੈ।
ਇਸੇ ਕਥਾ ਵਾਂਗ, ਮਹਾਂਭਾਰਤ ਦੇ ਕਾਲ-ਖੰਡ ਸਮੇਂ ਭਗਵਾਨ ਕ੍ਰਿਸ਼ਨ ਅਤੇ ਗੋਪੀਆਂ ਦੇ ਆਪਸੀ ਹੋਲੀ ਖੇਡਣ ਦੇ ਅਨੇਕਾਂ ਪ੍ਰਸੰਗ ਪ੍ਰਚਲਤ ਹਨ। ਲੋਕ-ਨਾਚ ‘ਫਾਗ’ ਦਾ ਮੁੱਢ ਫੱਗਣ ਮਹੀਨੇ ਵਿੱਚ ਹੋਲੀ ਖੇਡਣ ਦੇ ਤਿਉਹਾਰ ਤੋਂ ਹੀ ਹੋਇਆ ਮੰਨਿਆ ਜਾਂਦਾ ਹੈ। ਉਂਜ ਤਾਂ ਸਾਰੇ ਭਾਰਤ ਵਿੱਚ ਹੋਲੀ ਬੜੇ ਜੋਸ਼-ਖ਼ਰੋਸ਼ ਨਾਲ ਮਨਾਈ ਜਾਂਦੀ ਹੈ ਪਰ ‘ਬ੍ਰਿਜ’ ਖੇਤਰ ਦੀ ਹੋਲੀ ਦਾ ਕਿਤੇ ਮੁਕਾਬਲਾ ਨਹੀਂ ਹੈ। ਉੱਥੇ ਹਰ ਨੌਜਵਾਨ, ਗੱਭਰੂ-ਮੁਟਿਆਰ, ਮਰਦ-ਤੀਵੀਂ ਇਸ ਜਸ਼ਨਾਂ ਭਰੇ ਸਮਾਰੋਹ ਨੂੰ ਕਈ-ਕਈ ਦਿਨਾਂ ਤਕ ਗਲੀਆਂ-ਮੁਹੱਲਿਆਂ, ਘਰਾਂ ਜਾਂ ਹੋਰ ਸਾਂਝੀਆਂ ਥਾਵਾਂ ’ਤੇ ਰੰਗ ਗੁਲਾਲ ਇੱਕ-ਦੂਜੇ ਨੂੰ ਮਲ ਕੇ, ਪਿਚਕਾਰੀਆਂ ਭਰ-ਭਰ ਦੂਜਿਆਂ ’ਤੇ ਮਾਰ ਕੇ ਰੰਗੋ-ਰੰਗ ਕਰਦੇ ਦਿਸਦੇ ਹਨ। ਇਸ ਸਬੰਧੀ ਇੱਕ ਪ੍ਰਚਲਤ ਲੋਕ ਗੀਤ ਇਸ ਤਰ੍ਹਾਂ ਹੈ-
ਓ ਰੰਗੀਲਾ ਛੈਲ ਖੇਲੋ ਹੋਲੀ
ਓ ਮਹਾਰਾਜਾ ਰੰਗੀਲਾ ਛੈਲ ਖੇਲੋ ਹੋਲੀ।
ਆਪਨੇ ਰੇ ਆਪਨੇ ਰੇ ਐਲੇ ਮੰਦਰ ਮੇਂ ਨਿਕਲੀ,
ਇੱਕ ਸਾਉਲੀ ਦੂਜੀ ਗੋਰੀ
ਆਜ ਰੰਗ ਮੇਂ ਬ੍ਰਿੱਜ ਮੇਂ ਸਭ ਰੰਗ ਮੇਂ
ਓ ਰੰਗੀਲਾ ਛੈਲ ਖੇਲੋ ਹੋਲੀ
ਉਧਰਾਂ ਸੇ ਉਧਰਾਂ ਸੇ ਆਏ ਸ਼ਾਮ ਘਨ੍ਹੱਈਆ
ਉਧਰਾਂ ਸੇ ਆਈ ਰਾਧਾ ਗੋਰੀ
ਓ ਮਹਾਰਾਜਾ ਉਧਰਾਂ ਸੇ ਆਈ ਰਾਧਾ ਗੋਰੀ
ਓ ਰੰਗੀਲਾ ਛੈਲ ਖੇਲੋ ਹੋਲੀ…
ਪੰਜਾਬ, ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਉੱਤਰੀ ਭਾਰਤੀ ਇਲਾਕੇ ਦੇ ਹਰ ਵਰਗ ਦੇ ਲੋਕ ਵੀ ਇਸ ਤਿਉਹਾਰ ਨੂੰ ਸਰਬ ਸਾਂਝਾ ਜਾਣ ਕੇ ਮਨਾਉਂਦੇ ਹਨ। ਉੱਤਰੀ ਭਾਰਤ ਦਾ ਪ੍ਰਸਿੱਧ ਲੋਕ-ਨਾਚ ‘ਫਾਗ’ ਹੋਲੀ ਦੇ ਤਿਉਹਾਰ ਦੀ ਹੀ ਉਪਜ ਹੈ, ਜੋ ਖ਼ੂਬ ਰੰਗਾਂ ਦੀ ਬੁਛਾੜ ਅਥਵਾ ਚੱਟਕੀਆਂ ਦੁਆਰਾ ਰੰਗ ਸੁੱਟੇ ਜਾਣ ਦੇ ਐਕਸ਼ਨ ’ਚ ਨੱਚਿਆ ਜਾਂਦਾ ਹੈ।
ਪੰਜਾਬ ਵਿੱਚ ਗੁਰੂ ਸਾਹਿਬਾਨ ਦੇ ਕਾਲ ਵਿੱਚ ਵੀ ਇਸ ਤਿਉਹਾਰ ਨੂੰ ਮਨਾਏ ਜਾਣ ਦੀ ਪਰੰਪਰਾ ਰਹੀ ਹੈ। ਉਨ੍ਹਾਂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਅਧਿਆਤਮਕ ਰੰਗਣ ਵਿੱਚ ਆਪੇ ਨੂੰ ਰੰਗ ਕੇ ਹੋਲੀ ਮਨਾਉਣ ਦਾ ਸੁਨੇਹਾ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੋਲੀ ਆਮ ਪ੍ਰਚਲਤ ਤਿਉਹਾਰ ਸੀ। ਉਨ੍ਹਾਂ ਨੇ ਹੋਲੀ ਦੇ ਤਿਉਹਾਰ ਤੋਂ ਇੱਕ ਦਿਨ ਉਪਰੰਤ ਇਸ ਨੂੰ ਮਨਾਉਂਦਿਆਂ ਹੋਇਆਂ ‘ਹੋਲਾ ਮਹੱਲਾ/ਹੋਲੇ’ ਦਾ ਨਾਂ ਦਿੱਤਾ। ਹੋਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਪਹਿਲਾਂ ਇਸ ਤਿਉਹਾਰ ਵਿੱਚ ਪਿਆਰ, ਉਮਾਹ, ਲਗਨ, ਸਾਂਝ ਆਦਿ ਦੀ ਭਾਵਨਾ ਭਾਰੂ ਸੀ, ਉੱਥੇ ਗੁਰੂ ਸਾਹਿਬ ਨੇ ਉਸ ਸਭ ਕਾਸੇ ਦੇ ਨਾਲ-ਨਾਲ ਬੀਰ ਰਸ ਭਰ ਕੇ, ਸੂਰਮਗਤੀ ਦੀਆਂ ਖੇਡਾਂ ਜਿਵੇਂ ਗੱਤਕਾਬਾਜ਼ੀ, ਤਲਵਾਰਬਾਜ਼ੀ, ਨੇਜ਼ੇਬਾਜ਼ੀ ਆਦਿ ਦੀ ਸ਼ਮੂਲੀਅਤ ਕਰਕੇ, ਇਸ ਦੇ ਸਰੂਪ ਨੂੰ ਹੋਰ ਵੀ ਨਿਖਾਰ ਦਿੱਤਾ। ਹੋਲਾ ਮਨਾਉਂਦੇ ਸਮੇਂ ਪੰਜਾਬੀ ਲੋਕ ਖਾਸ ਕਰਕੇ ਸਿੱਖ ਕੌਮ ਬੀਰਤਾ ਭਰਪੂਰ, ਜੋਸ਼ ਭਰਪੂਰ ਅਤੇ ਜੰਗਜੂ ਪੱਧਰ ਦੀਆਂ ਖੇਡਾਂ ਤੇ ਕਰਤਬਾਂ ਆਦਿ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਪੂਰਵਜਾਂ ਦੀਆਂ ਕੁਰਬਾਨੀਆਂ ਦੀਆਂ ਗਾਥਾਵਾਂ ਵੀ ਗਾਉਂਦੇ ਹਨ।
ਇਸੇ ਤਰ੍ਹਾਂ ਹੋਰ ਵੀ ਕਈ ਧਾਰਮਿਕ, ਮਿਥਿਹਾਸਕ ਅਤੇ ਇਤਿਹਾਸਕ ਪ੍ਰਸੰਗ ਹਨ। ਕਈ ਵਾਰ ਮਨੁੱਖ ਦੇ ਖ਼ੁਸ਼ੀਆਂ ਮਨਾਉਣ ਦੀਆਂ ਅਵਸਥਾਵਾਂ ਜਾਂ ਸਥਿਤੀਆਂ ਵਿੱਚ ਉਲਾਰ ਬਿਰਤੀ ਸਦਕਾ ਕੁਝ ਸਮਾਜਿਕ ਕੁਰੀਤੀਆਂ ਵੀ ਆ ਸ਼ਾਮਲ ਹੁੰਦੀਆਂ ਹਨ, ਜੋ ਸਰਬ-ਸਾਂਝੇ ਤਿਉਹਾਰ ਵਿੱਚ ਫਿੱਕਾਪਣ ਲੈ ਆਉਂਦੀਆਂ ਹਨ। ਰੰਗਾਂ ਦਾ ਆਦਾਨ-ਪ੍ਰਦਾਨ ਕਰਨ ਦੀ ਥਾਂ ਨੌਜਵਾਨ, ਗੱਭਰੂ-ਮੁਟਿਆਰਾਂ ਜਦੋਂ ਚਿੱਕੜ, ਗੰਦਾ-ਪਾਣੀ ਜਾਂ ਹੋਰ ਨਿੱਕ-ਸੁੱਕ ਇੱਕ-ਦੂਜੇ ਉਪਰ ਜਾਂ ਜਾਂਦੇ ਰਾਹੀਆਂ ਉੱਪਰ ਸੁੱਟਣਾ ਸ਼ੁਰੂ ਕਰ ਦਿੰਦੇ ਹਨ ਜਾਂ ਹੋਰ ਵਰਜਿਤ ਹਰਕਤਾਂ ਆਦਿ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਤਾਂ ਸਭਨਾਂ ਦੀਆਂ ਖ਼ੁਸ਼ੀਆਂ ਦੇ ਰੰਗ ਵਿੱਚ ਭੰਗ ਪੈ ਜਾਣ ਵਾਲੀ ਗੱਲ ਹੋ ਜਾਂਦੀ ਹੈ। ਸਿੱਟੇ ਵਜੋਂ ਕਈ ਥਾਈਂ ਲੜਾਈਆਂ-ਝਗੜੇ ਜਾਂ ਮਰੋ-ਮਰਾਈ ਵੀ ਹੋ ਜਾਂਦੀ ਹੈ। ਹੋਲੀ ਦਾ ਪ੍ਰਕਾਰਜ ਇਹ ਨਹੀਂ ਹੈ। ਹੋਲੀ ਤਾਂ ਸਭਨਾਂ ਰੰਗਾਂ ਨੂੰ ਮਾਣ-ਸਤਿਕਾਰ ਦੇ ਕੇ, ਮਰਿਆਦਾ ਵਿੱਚ ਰਹਿ ਕੇ ਮਾਣਨ ਦਾ ਨਾਂ ਹੈ। ਲੜਾਈਆਂ-ਝਗੜਿਆਂ, ਵੈਰਾਂ-ਵਿਰੋਧਾਂ, ਈਰਖਾ-ਰੁਸੇਵਿਆਂ ਆਦਿ ਦੇ ਹੋਲੀ ਵਿਰੋਧ ਵਿੱਚ ਹੈ।
‘ਹੋਲੀ’ ਦਾ ਤਿਉਹਾਰ ਭਾਰਤੀ ਸੱਭਿਆਚਾਰ ਦੀ ਮਹਿਕ ਹੈ। ਇਸ ਨੂੰ ਸਭਨਾਂ ਨੇ ਮਾਣਨਾ ਹੈ, ਇਹ ਕਿਸੇ ਇੱਕ ਵਰਗ ਜਾਂ ਇਲਾਕੇ ਦੇ ਲੋਕਾਂ ਦਾ ਤਿਉਹਾਰ ਨਹੀਂ, ਸਗੋਂ ਸਾਂਝੀਵਾਲਤਾ ਦਾ ਤਿਉਹਾਰ ਹੈ। ਇਸ ਦੇ ਪਿੱਛੇ ਛਿਪੀ ਹੋਈ ਅਮੀਰ ਵਿਰਾਸਤ ਨੂੰ ਪਛਾਣਨਾ ਅਤੇ ਰੰਗਾਂ ਦੀ ਮਹਿਕ ਨੂੰ ਮਾਣਦਿਆਂ ਹੋਇਆਂ ‘ਹੋਲੀ ਆਈ ਉਏ, ਹੋਲੀ ਆਈ ਉਏ’ ਜਾਂ ‘ਹੋਲੀ ਆਈ ਰੇ, ਹੋਲੀ ਆਈ ਰੇ’ ਦਾ ਪੈਗ਼ਾਮ ਇਕਸੁਰ ਹੋ ਕੇ ਉੱਚਾ ਕਰਨਾ ਸਾਡਾ ਸਾਂਝਾ ਕਰਤੱਵ ਹੈ।
ਤਿਉਹਾਰਾਂ ਦੇ ਵਰਗੀਕਰਨ ਦੀਆਂ ਅਵਤਾਰੀ ਪੁਰਬ, ਖੇਤਰੀ ਜਾਂ ਸਥਾਨਕ ਪੱਧਰ ਦੇ ਤਿਉਹਾਰ, ਇਤਿਹਾਸਕ ਪੱਖੋਂ ਵਿਲੱਖਣਤਾ ਰੱਖਣ ਵਾਲੇ ਤਿਉਹਾਰ ਆਦਿ ਕਈ ਵੰਨਗੀਆਂ ਹਨ, ਜਿਨ੍ਹਾਂ ਦੀਆਂ ਅੱਗੋਂ ਹੋਰ ਅਨੇਕਾਂ ਵੰਨਗੀਆਂ ਦੱਸੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਹੋਲੀ ਮੌਸਮੀ ਭਾਵ ਰੁੱਤ ਸਬੰਧੀ ਤਿਉਹਾਰਾਂ ਵਿੱਚੋਂ ਇੱਕ ਹੈ, ਜਦਕਿ ਹੋਲਾ ਤਿਉਹਾਰ ਇਤਿਹਾਸਕ ਪ੍ਰਸੰਗਤਾ ਨਾਲ ਵਿਸ਼ੇਸ਼ ਭਾਂਤ ਜੁੜਿਆ ਹੋਇਆ ਤਿਉਹਾਰ ਹੈ।
ਏਕਤਾ ਅਤੇ ਸਾਂਝਾਂ ਦੇ ਪ੍ਰਤੀਕ ‘ਹੋਲੀ’ ਤਿਉਹਾਰ ਨੂੰ ਮਨਾਉਣ ਦਾ ਆਰੰਭ, ਮਨੁੱਖੀ ਜਾਤੀ ਦੇ ਖ਼ੁਸ਼ੀਆਂ ਖੇੜਿਆਂ ਨੂੰ ਅਨੁਭਵ ਕਰਨ ਵਾਲੀਆਂ ਅਵਸਥਾਵਾਂ/ਮੌਕਿਆਂ ਤੋਂ ਹੋਇਆ ਮੰਨਿਆ ਜਾ ਸਕਦਾ ਹੈ। ਇਸ ਦਾ ਸਮਾਂ-ਸਾਲ ਨਿਰਧਾਰਤ ਕਰਨਾ ਭਾਵੇਂ ਨਿਸ਼ਚਿਤ ਨਹੀਂ ਹੋ ਸਕਦਾ ਪਰ ਇਹ ਤਿਉਹਾਰ ਮਨੁੱਖੀ ਚੇਤਨਾ ਪੜਾਅ ਦੇ ਕਾਲ ਦਾ ਜ਼ਰੂਰ ਆਖਿਆ ਜਾ ਸਕਦਾ ਹੈ। ਭਾਵ ਇਹ ਕਿ ਇਤਿਹਾਸਕ ਸਮਿਆਂ ਤੋਂ ਪਹਿਲਾਂ ‘ਹੋਲੀ’ ਨੇ ਜਨਮ ਲੈ ਲਿਆ ਸੀ, ਭਾਵੇਂ ਉਸ ਵੇਲੇ ਇਸ ਤਿਉਹਾਰ ਦਾ ਨਾਮਕਰਨ ਕੁਝ ਹੋਰ ਹੀ ਕੀਤਾ ਗਿਆ ਹੋਵੇ ਜਾਂ ਨਾਂ ਨਾ ਵੀ ਰੱਖਿਆ ਜਾ ਸਕਿਆ ਹੋਵੇ!
ਭਾਰਤ ਵਿੱਚ ਉਪਲਬਧ ਪ੍ਰਾਚੀਨ ਗ੍ਰੰਥਾਂ ਤੋਂ ਇਸ ਤਿਉਹਾਰ ਨੂੰ ਮਨਾਏ ਜਾਣ ਦੇ ਆਮ ਪ੍ਰਮਾਣ ਮਿਲਦੇ ਹਨ। ਮਹਾਂ-ਭਾਰਤ ਅਤੇ ਉਸ ਤੋਂ ਵੀ ਪਹਿਲੇ ਸਮਿਆਂ ਵਿੱਚ ਇਹ ਤਿਉਹਾਰ ਪ੍ਰਚਲਤ ਹੋ ਚੁੱਕਾ ਸੀ ਅਤੇ ਲੋਕ ਮਾਨਸਿਕਤਾ ਦਾ ਪ੍ਰਗਟਾਵਾ ਮਹਿਜ਼ ਕੁਦਰਤੀ ਰੰਗਾਂ ਦੀ ਆਪਸੀ ਆਦਾਨ-ਪ੍ਰਦਾਨ ਕਰਨ ਵਾਲੀ ਜੁਗਤ ਰਾਹੀਂ ਪ੍ਰਗਟ ਕਰਨਾ ਸ਼ੁਰੂ ਹੋ ਚੁੱਕਾ ਸੀ। ਇਨ੍ਹਾਂ ਕਾਲ ਖੰਡਾਂ ਤਕ ਇਸ ਤਿਉਹਾਰ ਨੇ ਰੁੱਤ-ਤਿਉਹਾਰ ਤੋਂ ਇਲਾਵਾ ਆਪਣਾ ਮਿਥਿਹਾਸਕ, ਇਤਿਹਾਸਕ ਅਤੇ ਧਾਰਮਿਕ ਸਰੂਪ ਵੀ ਲੋਕਤਾ ਦੇ ਰੰਗ ਵਿੱਚ ਪ੍ਰਗਟ ਕਰਨ ਦੇ ਲੱਛਣਾਂ ਨੂੰ ਆਪਣੀ ਦਿੱਖ ਜਾਂ ਮਨਾਉਣ ਦੀ ਪ੍ਰਦਰਸ਼ਨੀ ਵਿੱਚ ਸਮੋ ਲਿਆ ਸੀ। ਇਸ ਪ੍ਰਕਾਰ ਹੋਲੀ ਦਾ ਤਿਉਹਾਰ, ਮਨੁੱਖੀ ਸਾਂਝਾਂ ਦੇ ਨਾਲ ਸਮਿਆਂ ਦੇ ਵਿਭਿੰਨ ਕਾਲ-ਖੰਡਾਂ ਦੇ ਵਿੱਚੋਂ ਪ੍ਰਵਾਹਮਾਨ ਹੁੰਦਾ ਹੋਇਆ ਵਿਸ਼ਾਲ ਏਕਤਾ ਦੇ ਪ੍ਰਗਟਾਵੇ ਦਾ ਪ੍ਰਤੀਕ ਹੋ ਨਿੱਬੜਿਆ ਸੀ ਤਾਂ ਹੀ ਤਾਂ ਕਿਹਾ ਗਿਆ ਹੈ-
‘ਗ਼ਮ ਅਸਾਡੇ ਦੂਰ ਕਰਕੇ, ਭਰ ਦੇਂਦੀ ਖ਼ੁਸ਼ੀਆਂ ਦੀ ਝੋਲੀ।
ਦੂਈ-ਦਵੈਤ ਸਭ ਦੂਰ ਕਰਕੇ, ਸਭ ਨੂੰ ਗਲੇ ਲਗਾਉਂਦੀ ਹੋਲੀ।’
ਬਸੰਤ ਰੁੱਤ ਦਾ ਇਹ ਪ੍ਰਮੁੱਖ ਤਿਉਹਾਰ ਪ੍ਰਾਚੀਨ ਸਮਿਆਂ ਵਿੱਚ ਚਾਲੀ-ਚਾਲੀ ਦਿਨ ਮਨਾਇਆ ਜਾਂਦਾ ਸੀ। ਅੱਜ-ਕੱਲ੍ਹ ਕੁਝ ਖੇਤਰਾਂ ਵਿੱਚ ਹਫ਼ਤਾ-ਦਸ ਦਿਨਾਂ ਤਕ ਅਤੇ ਅਤਿ-ਆਧੁਨਿਕ ਦੌਰ ਵਿੱਚ ਤਾਂ ਇੱਕ-ਦੋ ਦਿਨਾਂ ਵਿੱਚ ਹੀ ਇਸ ਨੂੰ ਮਨਾਉਣ ਦੀ ਰੁਚੀ ਵੇਖੀ ਜਾ ਸਕਦੀ ਹੈ। ਇਸ ਗਿਰਾਵਟ ਦੇ ਕਈ ਕਾਰਨ ਦੱਸੇ ਜਾ ਸਕਦੇ ਹਨ ਪਰ ਸੰਖੇਪ ਵਿੱਚ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਅਜੋਕਾ ਮਨੁੱਖ ਸੰਕੀਰਨ ਅਤੇ ਬਾਜ਼ਾਰੂ ਰੁਚੀਆਂ ਦਾ ਵਧੇਰੇ ਗ਼ੁਲਾਮ ਹੋ ਚੁੱਕਾ ਹੈ ਪਰ ਤਿਉਹਾਰ ਪ੍ਰਤੀ ਅਜੇ ਵੀ ਮਨੁੱਖੀ ਸੰਵੇਦਨਾਵਾਂ ਦਾ ਖ਼ਾਤਮਾ ਨਹੀਂ ਹੋਇਆ, ਇਹ ਅਟੱਲ ਸੱਚ ਹੈ।
ਮਨੁੱਖਤਾ ਦੀ ਮਾਨਸਿਕ ਖ਼ੁਸ਼ੀ ਜਦੋਂ ਕੁਦਰਤੀ ਖ਼ੁਸ਼ੀ ਨੂੰ ਆਧਾਰ-ਭੂਮੀ ਮੰਨ ਕੇ ਖਿੜ ਉੱਠਦੀ ਹੈ ਤਾਂ ਸਭਨੀਂ ਪਾਸੀਂ ਖੇੜਾ ਛਾ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਕਣਕਾਂ ਦੇ ਸਿੱਟੇ ਭਾਵ ਬੱਲੀਆਂ ਭਰਪੂਰ ਜੋਬਨ ’ਤੇ ਹੁੰਦੇ/ਹੁੰਦੀਆਂ ਹਨ। ਇਨ੍ਹਾਂ ਦਿਨਾਂ ਮਗਰੋਂ ਹੀ ਉਨ੍ਹਾਂ ਨੇ ਹਰਿਆਵਲ ਨੂੰ ਛੱਡ ਕੇ ਸੁਨਹਿਰੀ ਰੰਗ ਵੱਲ ਪਲਸੇਟਾ ਮਾਰਨਾ ਹੁੰਦਾ ਹੈ। ਸਰ੍ਹੋਂ ਦੇ ਖੇਤ ਪੀਲੀ ਪੋਸ਼ਾਕ ਪਾਈ ਦੂਰੋਂ ਅਨੋਖੀ ਝਲਕ ਪ੍ਰਦਾਨ ਕਰ ਰਹੇ ਹੁੰਦੇ ਹਨ ਅਤੇ ਲੋਕ ਰੰਗ ਵਿੱਚ ਹੋਰ ਇਜ਼ਾਫ਼ਾ ਕਰ ਰਹੇ ਹੁੰਦੇ ਹਨ। ਇਸ ਸਬੰਧੀ ਲੋਕ ਗੀਤ ਦੇ ਬੋਲ ਹਨ-
ਫੱਗਣ ਦੇ ਮਹੀਨੇ ਸਰ੍ਹੋਂ ਖੇਤੀਂ ਫੁੱਲੀ ਏ,
ਹੋਲੀ ਦੀ ਬਹਾਰ ਧਰਤੀ ’ਤੇ ਡੁੱਲ੍ਹੀ ਏ।
ਫੁੱਲਾਂ ਦਾ ਖਿੜਨਾ ਤੇ ਉਨ੍ਹਾਂ ਦਾ ਪੀਲਾ, ਲਾਲ, ਗੁਲਾਬੀ, ਉਨਾਬੀ, ਚਿੱਟਾ ਆਦਿ ਰੰਗ ਵਿਸ਼ੇਸ਼ ਭਾਂਤ ਮਾਨਵੀ ਅਨੇਕਤਾ ਵਿੱਚ ਏਕਤਾ ਦਾ ਬਿੰਬ ਉਭਾਰਦਾ ਪ੍ਰਤੀਤ ਹੁੰਦਾ ਹੈ। ਅੰਬ, ਜਾਮਣਾਂ ਅਤੇ ਸ਼ਹਿਤੂਤ ਆਦਿ ਰੁੱਖਾਂ ’ਤੇ ਨਵੀਆਂ ਕਰੰੂਬਲਾਂ ਦੀ ਫੁਟਾਰ ਦੇ ਨਾਲ ਫਲ ਪੈਣ ਦੀ ਮੁਢਲੀ ਨਿਸ਼ਾਨੀ ਬੂਰ ਦਾ ਨਜ਼ਾਰਾ ਆਪਣੇ ਵੱਖਰੇ ਦਿਲ-ਖਿੱਚਵੇਂ ਅੰਦਾਜ਼ ਦਾ ਸੰਦੇਸ਼ ਅਤੇ ਸੁਹੱਪਣ, ਸੁਹਜ ਦਾ ਦ੍ਰਿਸ਼ ਪ੍ਰਦਾਨ ਕਰ ਰਿਹਾ ਹੁੰਦਾ ਹੈ। ਨਾਖਾਂ, ਬੱਗੂਗੋਸ਼ਿਆਂ, ਅਨਾਰਾਂ, ਆੜੂਆਂ, ਅਮਰੂਦਾਂ ਦੇ ਦਰੱਖਤ ਰੰਗ-ਬਰੰਗੇ ਪੱਤਿਆਂ, ਫੁੱਲਾਂ ਸਹਿਤ ਦਿਲਕਸ਼ ਝਲਕ ਦੀ ਸਾਕਾਰ ਮੂਰਤ ਹੋ ਨਿੱਬੜਦੇ ਹਨ। ਇਹ ਸਾਰਾ ਕੁਦਰਤੀ ਦ੍ਰਿਸ਼ ਅਤੇ ਵਾਤਾਵਰਣ ਮਨੁੱਖ ਜਾਤ ਨੂੰ ਉਸ ਕਿਸਮ ਦਾ ਖੇੜਾ, ਉਲਾਸ ਅਤੇ ਖ਼ੁਸ਼ੀਆਂ ਅਰਪਿਤ ਕਰਦਾ ਹੈ, ਜਿਸ ਵਿੱਚੋਂ ਮਨੁੱਖੀ ਸਾਂਝਾਂ ਨੇ ਜਨਮ ਲੈਣਾ ਹੁੰਦਾ ਹੈ।
ਹੋਲੀ ਤਿਉਹਾਰ ਨੂੰ ਮਨਾਉਣ ਦੀ ਪ੍ਰਸੰਗਤਾ ਵਿੱਚ ਬਹੁਤ ਸਾਰੇ ਮਿਥਿਹਾਸਕ ਅਤੇ ਇਤਿਹਾਸਕ ਹਵਾਲੇ ਉਪਲਬਧ ਹਨ। ਇਸੇ ਪ੍ਰਸੰਗ ਵਿੱਚ ਪ੍ਰਹਿਲਾਦ ਭਗਤ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਉਸ ਦਾ ਪਿਤਾ ਹਰਨਾਖਸ਼ ਸੀ ਪਰ ਈਸ਼ਵਰ ਭਗਤੀ ਦਾ ਵਿਰੋਧੀ ਭਾਵ ਨਾਸਤਕ ਸੀ। ਰਾਜਾ ਹਰਨਾਖਸ਼ ਨੇ ਆਪਣੀ ਹਉਮੈਂ ਇੰਨੀ ਵਧਾ ਲਈ ਹੋਈ ਸੀ ਕਿ ਉਹ ਪ੍ਰਹਿਲਾਦ ਨੂੰ ਰੱਬ ਦੀ ਭਗਤੀ ਤੋਂ ਹਟਾ ਕੇ ਖ਼ਤਮ ਕਰ ਦੇਣਾ ਚਾਹੁੰਦਾ ਸੀ। ਪਿਤਾ ਹਰਨਾਖਸ਼ ਨੇ ਪੁੱਤ ਪ੍ਰਹਿਲਾਦ ਨੂੰ ਮਾਰਨ ਦੇ ਕਈ ਉਪਰਾਲੇ ਕੀਤੇ, ਅਨੇਕਾਂ ਕਸ਼ਟ ਦਿੱਤੇ, ਸਭਨਾਂ ਦੁੱਖਾਂ, ਕਸ਼ਟਾਂ ਅਤੇ ਮਾਰੂ ਚਾਲਾਂ ਦੇ ਬਾਵਜੂਦ ਪ੍ਰਹਿਲਾਦ ਬਚ ਜਾਂਦਾ ਰਿਹਾ। ਅੰਤ ਵਿੱਚ ਹਰਨਾਖਸ਼ ਨੇ ਆਪਣੀ ਭੈਣ, ਜਿਸ ਦਾ ਨਾਂ ‘ਹੋਲਿਕਾ’ ਸੀ ਅਤੇ ਜਿਸ ਨੂੰ ਵਰਦਾਨ ਹਾਸਲ ਸੀ ਕਿ ਉਹ ਅੱਗ ਵਿੱਚ ਸੜ ਨਹੀਂ ਸਕਦੀ, ਦੀ ਮਦਦ ਲੈ ਕੇ ਪ੍ਰਹਿਲਾਦ ਨੂੰ ਸਾੜ ਦੇਣ ਦੀ ਵਿਉਂਤ ਸੋਚ ਘੜੀ। ਹੋਲਿਕਾ ਬਾਲਕ ਪ੍ਰਹਿਲਾਦ ਨੂੰ ਪਿਆਰ ਕਰਨ ਦੇ ਬਹਾਨੇ ਆਪਣੀ ਗੋਦ ਵਿੱਚ ਲੈ ਕੇ ਲੱਕੜਾਂ ਦੇ ਢੇਰ, ਜਿਸ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਵਿੱਚ ਬੈਠ ਜਾਂਦੀ ਹੈ ਪਰ ਭਾਣਾ ਉਲਟ ਵਾਪਰਦਾ ਹੈ। ਹੋਲਿਕਾ ਸੜ ਜਾਂਦੀ ਹੈ ਪਰ ਪ੍ਰਹਿਲਾਦ ਨੌਂ-ਬਰ-ਨੌਂ ਬਚ ਜਾਂਦਾ ਹੈ। ਇਸ ਕਥਾ ਤੋਂ ਭਾਰਤੀ ਅਤੇ ਖ਼ਾਸਕਰ ਪੰਜਾਬੀ ਲੋਕ ਮਾਨਸਿਕਤਾ ਨੇ ਇਹ ਭਾਵ ਕਬੂਲਿਆ ਹੈ ਕਿ ਭਗਤੀ ਭਾਵ ਸ਼੍ਰੋਮਣੀ ਹੈ ਅਤੇ ਸੱਚ ਨੂੰ ਆਂਚ ਨਹੀਂ। ਇਸ ਪ੍ਰਸੰਗ ਅਨੁਸਾਰ, ਜਿਸ ਦਿਨ ਹੋਲਿਕਾ ਸੜ ਗਈ ਅਤੇ ਹਰਨਾਖ਼ਸ਼ ਦਾ ਮਾਣ-ਹੰਕਾਰ ਟੁੱਟ ਗਿਆ ਅਤੇ ਪ੍ਰਹਿਲਾਦ ਬਚ ਗਿਆ, ਉਸੇ ਦਿਨ ਤੋਂ ਹੋਲੀ ਦੇ ਤਿਉਹਾਰ ਦਾ ਮਨਾਉਣਾ ਆਰੰਭ ਹੋਇਆ। ਅੱਜ-ਕੱਲ੍ਹ ਵੀ ਭਾਰਤ ਦੇ ਕਈ ਪ੍ਰਾਂਤਾਂ ਦੇ ਲੋਕ ਇਨ੍ਹੀਂ ਦਿਨੀਂ ਅੱਗ ਬਾਲ ਕੇ ਹੋਲਿਕਾ ਸਾੜਦੇ ਹਨ ਅਤੇ ਇਸ ਉਪਰੰਤ ਇੱਕ-ਦੂਜੇ ਉੱਤੇ ਰੰਗ ਸੁੱਟਦੇ ਹੋਏ ਰੰਗਾਂ ਦਾ ਤਿਉਹਾਰ ਹੋਲੀ ਖੇਡ ਕੇ ਖ਼ੁਸ਼ੀਆਂ ਸਾਂਝੀਆਂ ਕਰਦੇ ਹਨ। ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਕਈ ਹੋਰ ਸੂਬਿਆਂ ਵਿੱਚ ਇਹ ਪਰੰਪਰਾ ਅਜੇ ਵੀ ਨਿਰੰਤਰ ਜਾਰੀ ਹੈ।
ਇਸੇ ਕਥਾ ਵਾਂਗ, ਮਹਾਂਭਾਰਤ ਦੇ ਕਾਲ-ਖੰਡ ਸਮੇਂ ਭਗਵਾਨ ਕ੍ਰਿਸ਼ਨ ਅਤੇ ਗੋਪੀਆਂ ਦੇ ਆਪਸੀ ਹੋਲੀ ਖੇਡਣ ਦੇ ਅਨੇਕਾਂ ਪ੍ਰਸੰਗ ਪ੍ਰਚਲਤ ਹਨ। ਲੋਕ-ਨਾਚ ‘ਫਾਗ’ ਦਾ ਮੁੱਢ ਫੱਗਣ ਮਹੀਨੇ ਵਿੱਚ ਹੋਲੀ ਖੇਡਣ ਦੇ ਤਿਉਹਾਰ ਤੋਂ ਹੀ ਹੋਇਆ ਮੰਨਿਆ ਜਾਂਦਾ ਹੈ। ਉਂਜ ਤਾਂ ਸਾਰੇ ਭਾਰਤ ਵਿੱਚ ਹੋਲੀ ਬੜੇ ਜੋਸ਼-ਖ਼ਰੋਸ਼ ਨਾਲ ਮਨਾਈ ਜਾਂਦੀ ਹੈ ਪਰ ‘ਬ੍ਰਿਜ’ ਖੇਤਰ ਦੀ ਹੋਲੀ ਦਾ ਕਿਤੇ ਮੁਕਾਬਲਾ ਨਹੀਂ ਹੈ। ਉੱਥੇ ਹਰ ਨੌਜਵਾਨ, ਗੱਭਰੂ-ਮੁਟਿਆਰ, ਮਰਦ-ਤੀਵੀਂ ਇਸ ਜਸ਼ਨਾਂ ਭਰੇ ਸਮਾਰੋਹ ਨੂੰ ਕਈ-ਕਈ ਦਿਨਾਂ ਤਕ ਗਲੀਆਂ-ਮੁਹੱਲਿਆਂ, ਘਰਾਂ ਜਾਂ ਹੋਰ ਸਾਂਝੀਆਂ ਥਾਵਾਂ ’ਤੇ ਰੰਗ ਗੁਲਾਲ ਇੱਕ-ਦੂਜੇ ਨੂੰ ਮਲ ਕੇ, ਪਿਚਕਾਰੀਆਂ ਭਰ-ਭਰ ਦੂਜਿਆਂ ’ਤੇ ਮਾਰ ਕੇ ਰੰਗੋ-ਰੰਗ ਕਰਦੇ ਦਿਸਦੇ ਹਨ। ਇਸ ਸਬੰਧੀ ਇੱਕ ਪ੍ਰਚਲਤ ਲੋਕ ਗੀਤ ਇਸ ਤਰ੍ਹਾਂ ਹੈ-
ਓ ਰੰਗੀਲਾ ਛੈਲ ਖੇਲੋ ਹੋਲੀ
ਓ ਮਹਾਰਾਜਾ ਰੰਗੀਲਾ ਛੈਲ ਖੇਲੋ ਹੋਲੀ।
ਆਪਨੇ ਰੇ ਆਪਨੇ ਰੇ ਐਲੇ ਮੰਦਰ ਮੇਂ ਨਿਕਲੀ,
ਇੱਕ ਸਾਉਲੀ ਦੂਜੀ ਗੋਰੀ
ਆਜ ਰੰਗ ਮੇਂ ਬ੍ਰਿੱਜ ਮੇਂ ਸਭ ਰੰਗ ਮੇਂ
ਓ ਰੰਗੀਲਾ ਛੈਲ ਖੇਲੋ ਹੋਲੀ
ਉਧਰਾਂ ਸੇ ਉਧਰਾਂ ਸੇ ਆਏ ਸ਼ਾਮ ਘਨ੍ਹੱਈਆ
ਉਧਰਾਂ ਸੇ ਆਈ ਰਾਧਾ ਗੋਰੀ
ਓ ਮਹਾਰਾਜਾ ਉਧਰਾਂ ਸੇ ਆਈ ਰਾਧਾ ਗੋਰੀ
ਓ ਰੰਗੀਲਾ ਛੈਲ ਖੇਲੋ ਹੋਲੀ…
ਪੰਜਾਬ, ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਉੱਤਰੀ ਭਾਰਤੀ ਇਲਾਕੇ ਦੇ ਹਰ ਵਰਗ ਦੇ ਲੋਕ ਵੀ ਇਸ ਤਿਉਹਾਰ ਨੂੰ ਸਰਬ ਸਾਂਝਾ ਜਾਣ ਕੇ ਮਨਾਉਂਦੇ ਹਨ। ਉੱਤਰੀ ਭਾਰਤ ਦਾ ਪ੍ਰਸਿੱਧ ਲੋਕ-ਨਾਚ ‘ਫਾਗ’ ਹੋਲੀ ਦੇ ਤਿਉਹਾਰ ਦੀ ਹੀ ਉਪਜ ਹੈ, ਜੋ ਖ਼ੂਬ ਰੰਗਾਂ ਦੀ ਬੁਛਾੜ ਅਥਵਾ ਚੱਟਕੀਆਂ ਦੁਆਰਾ ਰੰਗ ਸੁੱਟੇ ਜਾਣ ਦੇ ਐਕਸ਼ਨ ’ਚ ਨੱਚਿਆ ਜਾਂਦਾ ਹੈ।ਪੰਜਾਬ ਵਿੱਚ ਗੁਰੂ ਸਾਹਿਬਾਨ ਦੇ ਕਾਲ ਵਿੱਚ ਵੀ ਇਸ ਤਿਉਹਾਰ ਨੂੰ ਮਨਾਏ ਜਾਣ ਦੀ ਪਰੰਪਰਾ ਰਹੀ ਹੈ। ਉਨ੍ਹਾਂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਅਧਿਆਤਮਕ ਰੰਗਣ ਵਿੱਚ ਆਪੇ ਨੂੰ ਰੰਗ ਕੇ ਹੋਲੀ ਮਨਾਉਣ ਦਾ ਸੁਨੇਹਾ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੋਲੀ ਆਮ ਪ੍ਰਚਲਤ ਤਿਉਹਾਰ ਸੀ। ਉਨ੍ਹਾਂ ਨੇ ਹੋਲੀ ਦੇ ਤਿਉਹਾਰ ਤੋਂ ਇੱਕ ਦਿਨ ਉਪਰੰਤ ਇਸ ਨੂੰ ਮਨਾਉਂਦਿਆਂ ਹੋਇਆਂ ‘ਹੋਲਾ ਮਹੱਲਾ/ਹੋਲੇ’ ਦਾ ਨਾਂ ਦਿੱਤਾ। ਹੋਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਪਹਿਲਾਂ ਇਸ ਤਿਉਹਾਰ ਵਿੱਚ ਪਿਆਰ, ਉਮਾਹ, ਲਗਨ, ਸਾਂਝ ਆਦਿ ਦੀ ਭਾਵਨਾ ਭਾਰੂ ਸੀ, ਉੱਥੇ ਗੁਰੂ ਸਾਹਿਬ ਨੇ ਉਸ ਸਭ ਕਾਸੇ ਦੇ ਨਾਲ-ਨਾਲ ਬੀਰ ਰਸ ਭਰ ਕੇ, ਸੂਰਮਗਤੀ ਦੀਆਂ ਖੇਡਾਂ ਜਿਵੇਂ ਗੱਤਕਾਬਾਜ਼ੀ, ਤਲਵਾਰਬਾਜ਼ੀ, ਨੇਜ਼ੇਬਾਜ਼ੀ ਆਦਿ ਦੀ ਸ਼ਮੂਲੀਅਤ ਕਰਕੇ, ਇਸ ਦੇ ਸਰੂਪ ਨੂੰ ਹੋਰ ਵੀ ਨਿਖਾਰ ਦਿੱਤਾ। ਹੋਲਾ ਮਨਾਉਂਦੇ ਸਮੇਂ ਪੰਜਾਬੀ ਲੋਕ ਖਾਸ ਕਰਕੇ ਸਿੱਖ ਕੌਮ ਬੀਰਤਾ ਭਰਪੂਰ, ਜੋਸ਼ ਭਰਪੂਰ ਅਤੇ ਜੰਗਜੂ ਪੱਧਰ ਦੀਆਂ ਖੇਡਾਂ ਤੇ ਕਰਤਬਾਂ ਆਦਿ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਪੂਰਵਜਾਂ ਦੀਆਂ ਕੁਰਬਾਨੀਆਂ ਦੀਆਂ ਗਾਥਾਵਾਂ ਵੀ ਗਾਉਂਦੇ ਹਨ।
ਇਸੇ ਤਰ੍ਹਾਂ ਹੋਰ ਵੀ ਕਈ ਧਾਰਮਿਕ, ਮਿਥਿਹਾਸਕ ਅਤੇ ਇਤਿਹਾਸਕ ਪ੍ਰਸੰਗ ਹਨ। ਕਈ ਵਾਰ ਮਨੁੱਖ ਦੇ ਖ਼ੁਸ਼ੀਆਂ ਮਨਾਉਣ ਦੀਆਂ ਅਵਸਥਾਵਾਂ ਜਾਂ ਸਥਿਤੀਆਂ ਵਿੱਚ ਉਲਾਰ ਬਿਰਤੀ ਸਦਕਾ ਕੁਝ ਸਮਾਜਿਕ ਕੁਰੀਤੀਆਂ ਵੀ ਆ ਸ਼ਾਮਲ ਹੁੰਦੀਆਂ ਹਨ, ਜੋ ਸਰਬ-ਸਾਂਝੇ ਤਿਉਹਾਰ ਵਿੱਚ ਫਿੱਕਾਪਣ ਲੈ ਆਉਂਦੀਆਂ ਹਨ। ਰੰਗਾਂ ਦਾ ਆਦਾਨ-ਪ੍ਰਦਾਨ ਕਰਨ ਦੀ ਥਾਂ ਨੌਜਵਾਨ, ਗੱਭਰੂ-ਮੁਟਿਆਰਾਂ ਜਦੋਂ ਚਿੱਕੜ, ਗੰਦਾ-ਪਾਣੀ ਜਾਂ ਹੋਰ ਨਿੱਕ-ਸੁੱਕ ਇੱਕ-ਦੂਜੇ ਉਪਰ ਜਾਂ ਜਾਂਦੇ ਰਾਹੀਆਂ ਉੱਪਰ ਸੁੱਟਣਾ ਸ਼ੁਰੂ ਕਰ ਦਿੰਦੇ ਹਨ ਜਾਂ ਹੋਰ ਵਰਜਿਤ ਹਰਕਤਾਂ ਆਦਿ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਤਾਂ ਸਭਨਾਂ ਦੀਆਂ ਖ਼ੁਸ਼ੀਆਂ ਦੇ ਰੰਗ ਵਿੱਚ ਭੰਗ ਪੈ ਜਾਣ ਵਾਲੀ ਗੱਲ ਹੋ ਜਾਂਦੀ ਹੈ। ਸਿੱਟੇ ਵਜੋਂ ਕਈ ਥਾਈਂ ਲੜਾਈਆਂ-ਝਗੜੇ ਜਾਂ ਮਰੋ-ਮਰਾਈ ਵੀ ਹੋ ਜਾਂਦੀ ਹੈ। ਹੋਲੀ ਦਾ ਪ੍ਰਕਾਰਜ ਇਹ ਨਹੀਂ ਹੈ। ਹੋਲੀ ਤਾਂ ਸਭਨਾਂ ਰੰਗਾਂ ਨੂੰ ਮਾਣ-ਸਤਿਕਾਰ ਦੇ ਕੇ, ਮਰਿਆਦਾ ਵਿੱਚ ਰਹਿ ਕੇ ਮਾਣਨ ਦਾ ਨਾਂ ਹੈ। ਲੜਾਈਆਂ-ਝਗੜਿਆਂ, ਵੈਰਾਂ-ਵਿਰੋਧਾਂ, ਈਰਖਾ-ਰੁਸੇਵਿਆਂ ਆਦਿ ਦੇ ਹੋਲੀ ਵਿਰੋਧ ਵਿੱਚ ਹੈ।
‘ਹੋਲੀ’ ਦਾ ਤਿਉਹਾਰ ਭਾਰਤੀ ਸੱਭਿਆਚਾਰ ਦੀ ਮਹਿਕ ਹੈ। ਇਸ ਨੂੰ ਸਭਨਾਂ ਨੇ ਮਾਣਨਾ ਹੈ, ਇਹ ਕਿਸੇ ਇੱਕ ਵਰਗ ਜਾਂ ਇਲਾਕੇ ਦੇ ਲੋਕਾਂ ਦਾ ਤਿਉਹਾਰ ਨਹੀਂ, ਸਗੋਂ ਸਾਂਝੀਵਾਲਤਾ ਦਾ ਤਿਉਹਾਰ ਹੈ। ਇਸ ਦੇ ਪਿੱਛੇ ਛਿਪੀ ਹੋਈ ਅਮੀਰ ਵਿਰਾਸਤ ਨੂੰ ਪਛਾਣਨਾ ਅਤੇ ਰੰਗਾਂ ਦੀ ਮਹਿਕ ਨੂੰ ਮਾਣਦਿਆਂ ਹੋਇਆਂ ‘ਹੋਲੀ ਆਈ ਉਏ, ਹੋਲੀ ਆਈ ਉਏ’ ਜਾਂ ‘ਹੋਲੀ ਆਈ ਰੇ, ਹੋਲੀ ਆਈ ਰੇ’ ਦਾ ਪੈਗ਼ਾਮ ਇਕਸੁਰ ਹੋ ਕੇ ਉੱਚਾ ਕਰਨਾ ਸਾਡਾ ਸਾਂਝਾ ਕਰਤੱਵ ਹੈ।

No comments:
Post a Comment